ਸਤਨਾਮ ਲੋਈ, ਮਾਹਿਲਪੁਰ

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਵਿੱਚ ਆਮ ਗਿਆਨ ਵਧਾਉਣ ਦੇ ਉਦੇਸ਼ ਨਾਲ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਪਿ੍ਰੰ ਡਾ. ਜਸਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਕਰਵਾਏ ਇਸ ਕੁਇਜ਼ ਮੁਕਾਬਲੇ ਦਾ ਮੁੱਖ ਥੀਮ ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਸਨ ਜਿਨਾਂ੍ਹ ਸਬੰਧੀ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦੇ ਕਾਮਰਸ, ਮੈਡੀਕਲ ਅਤੇ ਆਰਟਸ ਦੀਆਂ ਸਟਰੀਮਾਂ ਦੇ ਵਿਦਿਆਰਥੀਆਂ ਨੇ ਵਧੀਆ ਜਵਾਬ ਦੇ ਕੇ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਹਾਸਿਲ ਕੀਤੇ। ਇਸ ਮੌਕੇ ਪਿ੍ਰੰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗਿਆਰਵੀ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਦੀ ਪੜ੍ਹਾਈ ਵਿਦਿਆਰਥੀਆਂ ਦੇ ਅਗਲੇ ਕੈਰੀਅਰ ਲਈ ਸਭ ਤੋਂ ਅਹਿਮ ਹੁੰਦੀ ਹੈ। ਉਨਾਂ੍ਹ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਕੁਇਜ਼ ਮੁਕਾਬਲਿਆਂ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਿਤ ਕੀਤਾ। ਇਸ ਕੁਇਜ਼ ਮੁਕਾਬਲੇ ਵਿੱਚ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਰਜਨੀਤ ਕੌਰ (ਕਾਮਰਸ), ਕੰਚਨ(ਸਾਇੰਸ) ਅਤੇ ਵਿਦਿਆਰਥੀ ਰਾਹੁਲ ਜੋਸ਼ੀ ( ਆਰਟਸ ) ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਦੂਜਾ ਸਥਾਨ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਸਿਮਰਨ, ਅੰਜਲੀ (ਕਾਮਰਸ),ਜਸਪ੍ਰਰੀਤ ਕੌਰ, ਨਵਜੋਤ ਕੌਰ ( ਸਾਇੰਸ) ਅਤੇ ਗਿਆਰਵੀਂ ਆਰਟਸ ਦੀ ਵਿਦਿਆਰਥਣ ਮੋਨਿਕਾ ਨੇ ਪ੍ਰਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ ਦਿੱਤੇ ਗਏ। ਇਸ ਮੌਕੇ ਉਪ ਪਿ੍ਰੰ ਅਰਾਧਨਾ ਦੁੱਗਲ ਸਮੇਤ ਕਾਲਜੀਏਟ ਸਟਾਫ ਵਿੱਚ ਕਮਲਪ੍ਰਰੀਤ ਕੌਰ, ਜਸਦੀਪ ਕੌਰ, ਅਸ਼ੋਕ ਕੁਮਾਰ, ਸੁਚੇਤਾ, ਹਰਪ੍ਰਰੀਤ ਕੌਰ,ਗੁਰਜੀਤ ਸਿੰਘ ਅਤੇ ਰਜਿੰਦਰ ਕੌਰ ਹਾਜ਼ਰ ਸਨ।