ਸੁਰਿੰਦਰ ਿਢੱਲੋਂ, ਟਾਂਡਾ : ਐੱਮਐੱਸਕੇ ਡੇ ਬੋਰਡਿੰਗ ਸੀਬੀਐੱਸਈ ਸੈਕੰਡਰੀ ਸਕੂਲ ਕੋਟਲੀ ਜੰਡ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਸਬੰਧੀ ਬਾਲ ਦਿਵਸ ਤੇ ਸਮਾਗਮ ਕਰਵਾਇਆ ਗਿਆ। ਪਿ੍ਰੰਸੀਪਲ ਪਰਵਿੰਦਰ ਕੌਰ ਦੀ ਅਗਵਾਈ ਹੇਠ ਇਸ ਸਮਾਗਮ ਵਿਚ ਬੱਚਿਆਂ ਦੇ ਵੱਖ- ਵੱਖ ਵਿਦਿਅਕ ਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸਦੀ ਸ਼ੁਰੂਆਤ ਵਿਚ ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੰਡਤ ਜਵਾਹਰ ਲਾਲ ਨਹਿਰੂ ਦੇ ਜੀਵਨ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੱਚਿਆਂ ਨਾਲ ਬੜਾ ਪਿਆਰ ਸੀ। ਇਸ ਲਈ ਉਹ ਪ੍ਰਰੋਗਰਾਮ ਦੌਰਾਨ ਬੱਚਿਆਂ ਨੂੰ ਉਚਚੇ ਤੌਰ 'ਤੇ ਮਿਲਦੇ ਤੇ ਗੱਲਬਾਤ ਕਰਦੇ, ਬਹੁਤ ਵਾਰ ਉਹ ਬੱਚਿਆਂ ਨੂੰ ਟੌਫੀ ਵੀ ਭੇਟ ਕਰਦੇ। ਪਿ੍ਰੰਸੀਪਲ ਪਰਵਿੰਦਰ ਕੌਰ ਨੇ ਬੱਚਿਆਂ ਨੂੰ ਆਪਣੇ ਸੰਬੋਧਨ ਵਿਚ ਪਿਆਰ ਅਤੇ ਸਦਭਾਵਨਾ ਨਾਲ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਸਮਾਰੋਹ ਦੌਰਾਨ ਬੱਚਿਆਂ ਨੂੰ ਟੌਫੀਆਂ ਅਤੇ ਮਿਠਾਈਆਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਸਟਾਫ ਵਿੱਚ ਸਕੂਲ ਮੈਨੇਜਰ ਅਮਨਪ੍ਰਰੀਤ ਕੌਰ, ਗੁਰਮੀਤ ਕੌਰ, ਸਿਮਰਨਜੀਤ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਤਲਵਿੰਦਰ ਕੌਰ, ਰਜਨੀ ਬਾਲਾ, ਰਜਿੰਦਰ ਕੌਰ, ਪੂਜਾ, ਮਨਜੀਤ ਕੌਰ, ਮਨਦੀਪ ਕੌਰ, ਅੰਜੂ, ਆਗਿਆ ਕੌਰ, ਦਲਜੀਤ ਕੌਰ, ਕੰਵਲਜੀਤ ਕੌਰ, ਸ਼ੈਕੀ ਅਬਰੋਲ, ਸਿਮਰਨ, ਸੁਖਵਿੰਦਰ ਕੌਰ, ਪ੍ਰਰੀਤੀ, ਗੁਰਸ਼ਰਨ ਕੌਰ, ਮਨਮੋਹਨ ਸਿੰਘ, ਅਮਨਪ੍ਰਰੀਤ ਸਿੰਘ, ਡੀਪੀ ਪ੍ਰਦੀਪ ਸਿੰਘ ਸ਼ਾਮਲ ਹੋਏ ।