ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਮੌਜੋਮਜਾਰਾ (ਠੱਕਰਵਾਲ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਸ਼ਾਦਿ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਪ੍ਰਸ਼ਾਦਿ ਅਤੇ ਛਬੀਲ ਦੀ ਭਾਈ ਰਣਵੀਰ ਸਿੰਘ ਰਾਣਾ ਨੇ ਅਰਦਾਸ ਕਰਕੇ ਆਰੰਭਤਾ ਕੀਤੀ। ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰਸ਼ਾਦਿ ਤੇ ਠੰਢਾ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਨੇ ਸਮੂਹ ਸੇਵਾਦਾਰਾ ਦਾ ਛਬੀਲ ਵਿਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਾਬਕਾ ਪੰਚ, ਰਾਮ ਸਰੂਪ ਘੁੱਗੀ ਖਜਾਨਚੀ, ਸੋਢੀ ਰਾਮ, ਸਰਪੰਚ ਜਸਵੀਰ ਸਿੰਘ ਕਾਲਾ ਮੌਜੋਮਜਾਰਾ, ਪਿ੍ਰਸ਼ੀਪਲ ਮੰਗਲ ਸਿੰਘ, ਗੁਰਪ੍ਰਰੀਤ ਸਿੰਘ ਗੋਪੀ, ਸਰਬਜੀਤ ਸਿੰਘ ਸਾਬੀ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਸੱਖੂ, ਮਨੀ ਭਨੋਟ, ਪਰਮਜੀਤ ਸਿੰਘ ਪੰਚ, ਜਤਿੰਦਰ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਠੇਕਾਦਾਰ ਸਰੂਪ ਲਾਲ ਲਾਲਾ ਗੁਰਜੀਤ ਸਿੰਘ, ਹਰਜੋਤ ਸਿੰਘ, ਸੋਨੂੰ ਹੇੜੀਆ, ਬਲਵੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।