ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਪਾਸਟਰ ਸਾਹਿਬਾਨ ਤੇ ਮਸੀਹੀ ਲੀਡਰਾਂ ਨੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿ੍ਸ਼ਚੀਅਨ ਨੈਸ਼ਨਲ ਫਰੰਟ ਦੇ ਕੌਮੀ ਤੇ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਲੰਧਰ ਦੇ ਕਸਬਾ ਖਾਂਬਰਾ ਵਾਸੀ ਅੰਕਰ ਨਰੂਲਾ ਤੇ ਉਸਦੀ ਪਤਨੀ ਵਲੋਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਪਵਿੱਤਰ ਬਾਈਬਲ ਦਾ ਕੇਕ ਬਣਾ ਕੇ ਕੱਟਣ ਨਾਲ ਪਵਿੱਤਰ ਬਾਈਬਲ ਦੇ ਕੀਤੇ ਅਪਮਾਨ ਦੇ ਰੋਸ ਵੱਜੋਂ ਡੀਸੀ ਨੂੰ ਮੰਗ ਪੱਤਰ ਦੇ ਕੇ ਅੰਕੁਰ ਨਰੂਲਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਲਾਰੈਂਸ ਚੌਧਰੀ ਨੇ ਕਿਹਾ ਕਿ ਬਚਨ 'ਚ ਲਿਖਿਆ ਹੈ ਕਿ ਤੁਸੀ ਪਵਿੱਤਰ ਬਾਈਬਲ ਦੀ ਕਿਸੇ ਵੀ ਮਾਤਰਾ ਅਰਥਾਤ ਬਿੰਦੀ, ਕੰਨਾਂ, ਅਦਕ, ਸਿਹਾਰੀ ਬਿਹਾਰੀ ਨੂੰ ਵੀ ਬਦਲ ਨਹੀਂ ਸਕਦੇ, ਕੱਟਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਬਾਈਬਲ ਪਰਮੇਸ਼ਵਰ ਦੇ ਮੁੱਖ 'ਚੋਂ ਨਿਕਲੇ ਬਚਨ ਹਨ। ਇਸ ਲਈ ਉਪਰੋਕਤ ਦੇਹਧਾਰੀ ਨਰੂਲੇ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਬਾਈਬਲ ਦਾ ਕੇਕ ਬਣਾ ਕੇ ਕੱਟਣ ਨਾਲ ਦੁਨੀਆ 'ਚ ਵਸਦੇ ਸਮੂਹ ਮਸੀਹੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਸ ਵੱਲੋਂ ਕੀਤੀ ਇਸ ਘਟੀਆ ਹਰਕਤ ਦੀ ਮਸੀਹੀ ਭਾਈਚਾਰਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਸ ਹਰਕਤ ਨਾਲ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਈ ਉਨ੍ਹਾਂ ਮਸੀਹੀ ਭਾਈਚਾਰੇ ਵੱਲੋਂ ਮੰਗ ਕੀਤੀ ਅੰਕੁਰ ਨਰੂਲਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਰਕੇ ਕੇਸ ਦਰਜ ਦਰਜ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੰਕੁਰ ਨਰੂਲਾ ਖ਼ਿਲਾਫ਼ ਇਕ ਹਫਤੇ ਅੰਦਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਦਾ ਮਸੀਹੀ ਭਾਈਚਾਰਾ ਸੜਕਾਂ ਤੇ ਆਉਣ ਲਈ ਮਜ਼ਬੂਰ ਹੋਵੇਗਾ।

ਇਸ ਮੌਕੇ ਪਾਸਟਰ ਸੁਨੀਲ ਨਿਊਟਨ, ਪਾਸਟਰ ਲਾਲ ਮਸੀਹ, ਪਾਸਟਰ ਪ੍ਰਦੀਪ ਮਸੀਹ, ਰਾਜਨ ਪਾਸਟਰ ਨਥਾਈਏੇਲ ਮਸੀਹ,ਪਾਸਟਰ ਸਿੰਦਰ ਪਾਲ, ਪਾਸਟਰ ਮੋਸਿਜ਼ ਮਸੀਹ, ਪਾਸਟਰ ਜ਼ੱਕੀ ਮਸੀਹ, ਪਾਸਟਰ ਸਿਸਟਰ ਨਿਰਮਲਾ ਮਸੀਹ, ਰਵੀ ਕੁਮਾਰ, ਸੰਜੀਵ ਨਾਰੂ, ਰਾਕੇਸ਼ ਕੁਮਾਰ, ਸੋਨੂੰ ਮਸੀਹ ਆਦਿ ਮੌਜੂਦ ਹੋਏ।