ਗੌਰਵ, ਗੜ੍ਹਦੀਵਾਲਾ : ਟਾਇਰ ਪੈਂਚਰ ਹੋਣ ਕਾਰਨ ਇਕ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਚਾਲਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਦੇ ਕਰੀਬ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਆਪਣੇ ਬੇਟੇ ਦਾ ਵਿਆਹ ਕਰਨ ਵਾਸਤੇ ਪਿੰਡ ਦਾਰਾਪੁਰ ਆਇਆ ਸੀ। ਵੀਰਵਾਰ ਦੀ ਰਾਤ ਸਾਢੇ 8 ਵਜੇ ਗੜ੍ਹਦੀਵਾਲਾ ਤੋਂ ਆਪਣਾ ਨਿੱਜੀ ਕੰਮ ਨਿਪਟਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਦੋਂ ਉਹ ਪਿੰਡ ਧਰਮਕੋਟ ਦੇ ਕੋਲ ਪਹੁੰਚਿਆ ਤਾਂ ਗੱਡੀ ਦਾ ਟਾਇਰ ਪੈਂਚਰ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਸੜਕ ਦੇ ਕਿਨਾਰੇ ਲੱਗੇ ਹੋਏ ਸਫੈਦੇ ਦੇ ਬੂਟੇ ਵਿਚ ਜਾ ਵੱਜੀ। ਰਾਹਗੀਰਾਂ ਨੇ ਗੱਡੀ ਪਲਟੀ ਦੇਖ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਵਾਲਿਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਤੇ ਸੁਸਾਇਟੀ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਗੱਡੀ 'ਚੋਂ ਤੇਜਿੰਦਰ ਸਿੰਘ ਨੂੰ ਬਾਹਰ ਕੱਿਢਆ। ਤੇਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਗੜ੍ਹਦੀਵਾਲਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਰਵਾਈ ਸ਼ੁਰੂ ਕਰ ਦਿੱਤੀ ਸੀ।