ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਅੰਮ੍ਰਿਤਸਰ ਵਿਖੇ ਦਰਦਨਾਕ ਢੰਗ ਦੇ ਨਾਲ ਕਤਲ ਕੀਤੇ ਗਏ ਹੁਸ਼ਿਆਰਪੁਰ ਦੇ ਨੌਜਵਾਨ ਸੌਰਵ ਦੀਵਾਨ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਵਿਚ ਵਾਲਮੀਕ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਕੈਂਡਲ ਮਾਰਚ ਕੱਢਿਆ।

ਗਊਸ਼ਾਲਾ ਬਾਜ਼ਾਰ ਹੁਸ਼ਿਆਰਪੁਰ ਤੋਂ ਆਰੰਭ ਹੋਇਆ ਇਹ ਕੈਂਡਲ ਮਾਰਚ ਡਾ. ਬੀਆਰ ਅੰਬੇਦਕਰ ਚੌਂਕ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਸੰਪੰਨ ਹੋਇਆ।ਹੁਸ਼ਿਆਰਪੁਰ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਹੰਸ ਰਾਜ ਹੰਸ,ਧਿਆਨ ਚੰਦ ਧਿਆਨਾ,ਵਿਸ਼ਾਲ ਆਦੀਆ, ਕਮਲ ਭੱਟੀ, ਰਾਜਾ ਹੰਸ, ਰਣਧੀਰ ਸਿੰਘ ਭਾਰਜ ਸੀਨੀਅਰ ਯੂਥ ਅਕਾਲੀ ਆਗੂ,ਵਿੱਕੀ ਦੀਵਾਨ,ਸੋਨੀਆ ਦੀਵਾਨ,ਸੋਨੀਕਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।

ਇਸ ਕੈਂਡਲ ਮਾਰਚ ਵਿਚ ਮਰਹੂਮ ਸੌਰਵ ਦੀਵਾਨ ਦੀ ਨੌਂ ਮਹੀਨਿਆਂ ਦੀ ਬੇਟੀ ਇਮਾਮਤ ਦੀਵਾਨ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈਕੇ ਸ਼ਾਮਿਲ ਹੋਈ।ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਹਬ ਦੀਵਾਨ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।ਇਸ ਤੋਂ ਇਲਾਵਾ ਕੁਝ ਜਥੇਬੰਦੀਆਂ ਨੇ ਨਾਜਾਇਜ਼ ਤੌਰ ਤੇ ਹਥਿਆਰਾਂ ਦੀ ਕੀਤੀ ਜਾ ਰਹੀ ਵਰਤੋਂ ਨੂੰ ਠੱਲ੍ਹ ਪਾਉਣ ਦੀ ਵੀ ਅਪੀਲ ਕੀਤੀ।

Posted By: Jagjit Singh