ਹਰਮੋਹਿੰਦਰ ਸਿੰਘ, ਦਸੂਹਾ : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਧਿਆਨ ਰੱਖਿਆ ਜਾਂਦਾ ਹੈ। ਸਕੂਲ ਵਿਚ ਬੱਚਿਆਂ ਨੂੰ ਜੀਵਨ ਵਿਚ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਨਰਸਰੀ ਤੋਂ ਤੀਸਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਇਹ ਸਮਾਗਮ ਵਿਚ ਮੱੁਖ ਮਹਿਮਾਨ ਦੇ ਤੌਰ ਤੇ ਵਾਸਲ ਐਜੁਕੇਸ਼ਨਲ ਗਰੁੱਪ ਦੇ ਪ੍ਰਧਾਨ ਕੇਕੇ ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ ਹਾਜ਼ਰ ਹੋਏ।ਇਸ ਸਮਾਗਮ ਵਿਚ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ, 100 ਫੀਸਦੀ ਹਾਜ਼ਰੀ ਵਾਲੇ ਤੇ ਵੱਖ-ਵੱਖ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਹਰ ਵਰਗ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏਤੀਜੀ ਜਮਾਤ ਦੀ ਤਰਨਦੀਪ ਕੌਰ ਤੇ ਮਨਤੇਸ਼ਵਰ ਸਿੰਘ ਨੂੰ ਵੈੱਲ ਡਰੈਸਡ, ਕੌਰ ਖੁਸ਼ੀ ਅਤੇ ਦਕਸ਼ ਚੌਧਰੀ ਨੂੰ ਸਰਵਸ੍ਰੇਸ਼ਟ ਅਨੁਸ਼ਾਸਿਤ ਵਿਦਿਆਰਥੀ, ਜਪਸ਼ਬਦ ਸਿੰਘ ਨੂੰ ਸਰਵਸ੍ਰੇਸ਼ਠ ਕਵੀ, ਅਨੰਨਯਾ ਜੈਨ ਨੂੰ ਸਰਵਸ੍ਰੇਸ਼ਟ ਨਰਤਕੀ, ਅਮਿਤੋਜਵੀਰ ਸਿੰਘ ਨੂੰ ਸਰਵਸ੍ਰੇਸ਼ਠ ਕਿ੍ਏਟਿਵ ਮਾਈਂਡ, ਗੁਲਮਹਿਕ ਕੌਰ ਨੂੰ ਸਰਵਸ੍ਰੇਸ਼ਠ ਲੇਖਕਾ ਅਤੇ ਪਰਨਿਕਾ ਠਾਕੁਰ ਨੂੰ ਸਰਵਸ੍ਰੇਸ਼ਠ ਕਲਾਕਾਰ ਆਦਿ ਵੱਖ-ਵੱਖ ਮੁਕਾਬਲਿਆਂ ਦੇ ਹਰ ਵਰਗ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਵਾਸਲ ਐਜੁਕੇਸ਼ਨਲ ਗਰੱੁਪ ਦੇ ਪ੍ਰਧਾਨ ਕੇ.ਕੇ.ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀਈਓ ਰਾਘਵ ਵਾਸਲ ਨੇ ਵੀ ਮਾਤਾ-ਪਿਤਾ ਅਤੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ।