ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਸੂਬੇ ਦੀ ਕੈਪਟਨ ਸਰਕਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਆਪਣੇ ਨੇਤਾਵਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ ਤੇ ਸੀਬੀਆਈ ਜਾਂਚ ਤੋ ਭੱਜ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਭਾਜਪਾ ਦੇ ਬੀਸੀ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਵਿਖੇ ਪਹੁੰਚੇ ਪੰਜਾਬ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੂਨ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਮਹਾਮੰਤਰੀ ਵਿਨੋਦ ਪਰਮਾਰ, ਮੀਨੂ ਸੇਠੀ, ਸਾਬਕਾ ਮੇਅਰ ਸ਼ਿਵ ਸੂਦ, ਸਤੀਸ਼ ਬਾਵਾ, ਅਸ਼ਵਨੀ ਵਿੱਗ ਆਦਿ ਹਾਜ਼ਰ ਸਨ। ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਸੀਬੀਆਈ ਜਾਂਚ ਕਰਵਾਉਣ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨਿਪੂਨ ਸ਼ਰਮਾ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਅਨੂਸਾਰ ਭਾਜਪਾ ਦੇ ਮਹਿਲਾ, ਯੁਵਾ, ਐੱਸਸੀ ਤੇ ਹੁਣ ਬੀਸੀ ਮੋਰਚੇ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਦੀ ਜਨਤਾ 'ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਹੈ। ਕੈਪਟਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਲਈ ਐਲਾਨੀ ਸਹਾਇਤਾ ਰਾਸ਼ੀ ਉਨ੍ਹਾਂ ਪਰਿਵਾਰਾਂ ਨਾਲ ਮਜ਼ਾਕ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ ਮੁਆਵਜ਼ੇ ਦੇ ਤੌਰ 'ਤੇ 25 ਲੱਖ ਦੀ ਰਾਸ਼ੀ ਦੇਣੀ ਚਾਹੀਦੀ ਹੈ। ਕੈਪਟਨ ਸਰਕਾਰ ਹਰ ਫਰੰਟ ਤੋਂ ਫੇਲ੍ਹ ਹੋ ਚੁੱਕੀ ਹੈ। ਤੀਕਸ਼ਣ ਸੂਦ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸੱਚੇ ਹਨ ਤਾਂ ਸੀਬੀਆਈ ਜਾਂਚ ਕਰਵਾਉਣ। ਇਸ ਮੌਕੇ ਪ੍ਰਦੇਸ਼ ਭਾਜਪਾ ਓਬੀਸੀ ਮੋਰਚਾ ਦੇ ਪ੍ਰਦੇਸ਼ ਸਕੱਤਰ ਪ੍ਰਦੀਪ ਪਲਾਹਾ ਨੇ ਕਿਹਾ ਕਿ ਪੂਰੇ ਪ੍ਰਦੇਸ਼ 'ਚ ਭਾਜਪਾ ਓਬੀਸੀ ਮੋਰਚਾ ਪੂਰੇ ਪੰਜਾਬ ਵਿਚ ਕੈਪਟਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਆਇਆ ਹੈ। ਇਸ ਮੌਕੇ ਰਮਨ ਘਈ, ਸੰਜੀਵ ਦੁਆ, ਸੰਜੀਵ ਹਾਂਡਾ, ਅਸ਼ਵਨੀ ਗੈਂਦ, ਭਾਰਤ ਭੁਸ਼ਨ ਵਰਮਾ, ਰਾਜ ਕੁਮਾਰ, ਸੰਦੀਪ ਕੁਮਾਰ, ਬਲਵਿੰਦਰ ਕੁਮਾਰ, ਨਰੇਸ਼ ਆਨੰਦ, ਯਸ਼ਪਾਲ, ਰਾਕੇਸ਼ ਕੁਮਾਰ, ਅਸ਼ਵਨੀ, ਅਮਰਜੀਤ ਸਿੰਘ, ਸੰਜੀਵ ਵਰਮਾ, ਸੁਨੀਲ ਕੁਮਾਰ, ਹੈਪੀ, ਤਰਸੇਮ ਲਾਲ, ਦੀਪਕ ਸ਼ਰਮਾ, ਗੋਪਾਲ ਪਾਲੀ, ਡੀ ਐਸ ਬਾਗੀ, ਨਰਿੰਦਰ ਕੌਰ, ਰਾਕੇਸ਼ ਸੂਦ, ਕੁਲਵੰਤ ਕੌਰ, ਅਰਚਨਾ ਜੈਨ, ਚਿੰਟੂ ਹੰਸ,ਜਿੰਦੂ ਸੈਣੀ, ਮੋਹਿੰਦਰ ਪਾਲ ਰਾਜਾ, ਅਸ਼ੋਕ ਕੁਮਾਰ, ਸੰਜੂ ਅਰੋੜਾ, ਕਿ੍ਸ਼ਨ ਅਰੋੜਾ, ਅਨਿਲ ਜੈਨ, ਰਮੇਸ਼ ਕੁਮਾਰ, ਓਕਾਰ ਚਾਹਲਪੁਰੀ, ਡਾ. ਕਰਮਜੀਤ, ਨਿਪੁਨ ਸ਼ਾਸਤਰੀ, ਸੁਭਾਸ਼ ਸ਼ਰਮਾ, ਕਮਲ ਵਰਮਾ, ਗੁਰਪ੍ਰਰੀਤ ਕੌਰ, ਪਾਰਸ ਆਦਿ ਹਾਜ਼ਰ ਸਨ।

-ਜ਼ਿਲ੍ਹੇ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸ, ਨਹੀਂ ਰੁੱਕ ਰਹੇ ਧਰਨੇ ਪ੍ਰਦਰਸ਼ਨ

ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸੂਬੇ ਵਿਚ ਧਾਰਾ 144 ਲਾਈ ਗਈ ਹੈ ਤਾਂ ਜੋ ਕੋਰੋਨਾ ਮਹਾਮਾਰੀ ਨੂੰ ਰੋਕਿਆ ਜਾ ਸਕੇ। ਜਿਥੇ ਇਕ ਪਾਸੇ ਹੁਸ਼ਿਆਰਪੁਰ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਦੂਸਰੇ ਪਾਸੇ ਕੋਰੋਨਾ ਮਹਾਮਾਰੀ ਦੀ ਪਰਵਾਹ ਕੀਤੇ ਬਿਨਾਂ ਹੀ ਭਾਰੀ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਮੁਕ ਦਰਸ਼ਕ ਬਣ ਕੇ ਦੇਖ ਰਿਹਾ ਹੈ, ਜੇਕਰ ਇਸੇ ਤਰ੍ਹਾਂ ਹੋ ਰਹੇ ਇਕੱਠਾਂ ਨੂੰ ਨਾ ਰੋਕਿਆ ਗਿਆ ਤਾਂ ਨਤੀਜਾ ਘਾਤਕ ਹੋ ਸਕਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਰੋਜ਼ਾਨਾਂ ਆਮ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ, ਪਰ ਸਿਆਸੀ ਆਗੂਆਂ ਦੇ ਨਾ ਤਾਂ ਚਲਾਨ ਕੱਟਿਆ ਜਾਂਦਾ ਹੈ ਤੇ ਨਾ ਹੀ ਉਨ੍ਹਾਂ 'ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ।

-ਇਸ ਸਬੰਧੀ ਪਹਿਲਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਚਾਰ ਵਾਰ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮੱਿਝਆ, ਫਿਰ ਉਨ੍ਹਾਂ ਨੂੰ ਵ੍ਹਟਸਐਪ 'ਤੇ ਮੇਸਜ ਵੀ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਏਡੀਸੀ ਅਮਿਤ ਕੁਮਾਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਸਵਾਲ ਸੁਣ ਕੇ ਫੋਨ ਕੱਟ ਦਿੱਤਾ।