ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਰਾਜ ਰਾਣੀ ਦਾ ਅੱਜ ਤੜਕਸਾਰ ਡੇਢ ਵਜੇ ਗੜ੍ਹਸ਼ੰਕਰ ਸ਼ਹਿਰ ਸਥਿਤ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ। ਅਵਿਨਾਸ਼ ਰਾਏ ਖੰਨਾ ਤੋਂ ਇਲਾਵਾ ਉਨ੍ਹਾਂ ਦਾ ਇਕ ਪੁੱਤਰ ਸੁਨੀਲ ਕੁਮਾਰ ਖੰਨਾ ਤੇ ਦੋ ਧੀਆਂ ਆਰਤੀ ਤੇ ਜੋਤੀ ਹਨ। ਮਾਤਾ ਰਾਜ ਰਾਣੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਐਡਵੋਕੇਟ ਸੁਰਿੰਦਰ ਖੰਨਾ ਦਾ ਸੰਨ 2008 'ਚ ਸਵਰਗਵਾਸ ਹੋ ਗਏ ਸਨ। ਮਾਤਾ ਰਾਜ ਰਾਣੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚਾਰ ਵਜੇ ਗੜ੍ਹਸ਼ੰਕਰ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

Posted By: Seema Anand