ਹਰਦਿੰਦਰ ਦੀਪਕ, ਗੜ੍ਹਦੀਵਾਲਾ

ਭਾਰਤੀ ਕਿਸਾਨ ਯੂਨੀਅਨ ਗੜਦੀਵਾਲਾ ਵਲੋਂ ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਗੜ੍ਹਦੀਵਾਲਾ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਲਿਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਸਬੰਧੀ ਬਣਾਏ ਕਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਸੰਘਰਸ਼ ਇਸੇ ਤਰਾਂ ਚੱਲਦਾ ਰਹੇਗਾ। ਇਸ ਮੌਕੇ ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ, ਜਗਤਾਰ ਸਿੰਘ ਬਲਾਲਾ, ਚੈਂਚਲ ਸਿੰਘ ਬਾਹਗਾ, ਤੀਰਥ ਸਿੰਘ ਦਾਤਾ, ਇਕਬਾਲ ਸਿੰਘ ਕੋਕਲਾ, ਸਤਵੀਰ ਸਿੰਘ ਬੈਰਮਪੁਰ, ਜਸਵੀਰ ਸਿੰਘ ਖਿਆਲਾ, ਮਨਜੀਤ ਸਿੰਘ ਰੋਬੀ, ਪ੍ਰਰੀਤ ਮੋਹਨ ਸਿੰਘ ਝੱਜੀ ਪਿੰਡ, ਅਮਰਜੀਤ ਸਿੰਘ ਧੁੱਗਾ, ਪੋ੍. ਸ਼ਾਮ ਸਿੰਘ, ਗੁਰਬਚਨ ਸਿੰਘ, ਲਖਵਿੰਦਰ ਸਿੰਘ ਚੱਕਬਾਮੂ, ਜਗੀਰ ਸਿੰਘ, ਅਜਮੇਰ ਸਿੰਘ, ਕਿਸ਼ਨ ਸਿੰਘ, ਹਰਕਮਲਜੀਤ ਸਹੋਤਾ, ਬਲਵਿੰਦਰ ਸਿੰਘ ਧੁੱਗਾ,ਮੋਹਨ ਸਿੰਘ, ਲਾਡੀ ਸਿੰਘ, ਕੁਲਵਿੰਦਰ ਸਿੰਘ ਪੰਮਾ ਤਲਵੰਡੀ, ਜੈਲ , ਨਵੀ, ਬਿੱਟੂ ਅਰਗੋਵਾਲ, ਵਿਕਰਮ ਅਰਗੋਵਾਲ ਲੱਕੀ ਰਾਏ, ਬੂਟੀ ਮਾਂਗਾ ਰਾਣਾ, ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜਰ ਸਨ।