-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵੱਲੋਂ ਸ਼ਕਤੀ ਕੇਂਦਰ ਤੇ ਬੂਥ ਸੰਮੇਲਨ ਕਰਵਾਇਆ ਗਿਆ। ਸੰਮੇਲਨ 'ਚ ਵੱਡੀ ਗਿਣਤੀ ਵਿਚ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ। ਹਲਕਾ ਮੁਕੇਰੀਆਂ ਦੇ ਪਿੰਡ ਡੁੱਗਰੀ ਰਾਜਪੂਤਾਂ ਵਿਖੇ ਕਰਵਾਏ ਸੰਮੇਲਨ 'ਚ ਪੁੱਜਣ 'ਤੇ ਸੂਬਾ ਪ੍ਧਾਨ ਸ਼ਵੇਤ ਮਲਿਕ ਤੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਇੰਚਾਰਜ ਕੈਪਟਨ ਅਭਿਮਨਿਊ ਦਾ ਸਾਬਕਾ ਕਬੈਨਿਟ ਮੰਤਰੀ ਅਰੁਣੇਸ਼ ਸ਼ਾਕਰ, ਜ਼ਿਲ੍ਹਾ ਪ੍ਧਾਨ ਸੰਜੀਵ ਮਿਨਹਾਸ ਦੀ ਅਗਵਾਈ 'ਚ ਨਿੱਘਾ ਸਵਾਗਤ ਕੀਤਾ ਗਿਆ।

ਸੰਮੇਲਨ ਦੌਰਾਨ ਸ਼ਕਤੀ ਕੇਂਦਰਾਂ ਦੇ ਪ੍ਧਾਨਾਂ, ਬੂਥ ਲੈੱਵਲ ਪ੍ਧਾਨਾਂ, ਵਿਸਥਾਰਕਾਂ ਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਵੇਤ ਮਲਿਕ, ਕੈਪਟਨ ਅਭਿਮਨਿਊ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਵਿਧਾਇਕ ਸੋਮ ਰਾਜ, ਸਾਬਕਾ ਮੰਤਰੀ ਤੀਕਸ਼ਨ ਸੂਦ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਪਾਰਲੀਮਾਨੀ ਸਕੱਤਰ ਬੀਬੀ ਸੁਖਜੀਤ ਕੌਰ ਸਾਹੀ, ਸੰਜੀਵ ਮਿਨਹਾਸ, ਜੰਗੀ ਲਾਲ ਮਹਾਜਨ ਨੇ ਕਿਹਾ ਕਿ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਇਮਾਨਦਾਰੀ, ਲਗਨ ਤੇ ਮਿਹਨਤ ਨਾਲ ਦਿਨ-ਰਾਤ ਕੰਮ ਕਰ ਕੇ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਚਮਕਾਇਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇੱਕੋ-ਇਕ ਅਜਿਹੀ ਸਰਕਾਰ ਹੈ ਜਿਸ ਨੇ ਗਰੀਬਾਂ ਤੇ ਪਿਛੜੇ ਵਰਗਾਂ ਦੇ ਵਿਕਾਸ ਲਈ ਸੈਂਕੜੇ ਨਵੀਂ ਸਕੀਮਾਂ ਲਾਗੂ ਕੀਤੀਆਂ ਤੇ ਲੋਕਾਂ ਨੂੰ ਰਾਹਤ ਪ੍ਦਾਨ ਕੀਤੀ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਦੇਸ਼ ਨੇ ਸਰਬਪੱਖੀ ਵਿਕਾਸ ਕੀਤਾ ਹੈ ਤੇ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ ਤੇ ਅੱਤਵਾਦ ਨੂੰ ਠੱਲ੍ਹ ਪਈ ਹੈ। ਇਸ ਦੇ ਨਾਲ ਹੀ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਸੁਧਾਰ ਕੇ ਦੇਸ਼ ਦੇ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਦੇਸ਼ ਦੀ ਰਾਜਨੀਤੀ 'ਚ ਇੱਕ ਨਵੀਂ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਸੱਤਰ ਸਾਲ ਤੋਂ ਲਟਕਦੀ ਮੰਗ ਨੂੰ ਪੂਰਾ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪ੍ਵਾਨਗੀ ਦੇ ਕੇ ਭਾਜਪਾ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਪੰਜਾਬ ਵਿਚਲੇ ਅਕਾਲੀ-ਭਾਜਪਾ ਗਠਜੋੜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਠਜੋੜ ਦੀ ਸਥਿਤੀ ਬਹੁਤ ਹੀ ਮਜ਼ਬੂਤ ਹੈ ਅਤੇ ਸ਼੍ੋਮਣੀ ਅਕਾਲੀ ਦਲ ਦੇ ਉਮੀਦਵਾਰ 10 ਸੀਟਾਂ ਅਤੇ ਭਾਜਪਾ 3 ਸੀਟਾਂ 'ਤੇ ਚੋਣ ਲੜਣਗੇ ਤੇ ਵੱਡੀ ਜਿੱਤ ਪ੍ਾਪਤ ਕਰ ਕੇ ਮੁੜ ਸਰਕਾਰ ਬਣਾਉਣਗੇ। ਉਨ੍ਹਾਂ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਮਰਕੱਸੇ ਕਰ ਕੇ ਚੋਣ ਮੈਦਾਨ 'ਚ ਉੱਤਰ ਜਾਣ ਤੇ ਦਿਨ ਰਾਤ ਇਕ ਕਰ ਦੇਣ।

ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਨੇ ਹਾਈਕਮਾਂਡ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਲਕਾ ਮੁਕੇਰੀਆਂ ਤੋਂ ਪਿਛਲੀਆਂ ਲੋਕ ਸਭਾ ਚੋਣਾਂ ਵਾਂਗ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਭਾਜਪਾ ਉਮੀਦਵਾਰ ਨੂੰ ਜਿੱਤਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਸਮੇਂ ਦੇਸ਼ ਅੰਦਰ ਵੱਡੇ-ਵੱਡੇ ਘਪਲੇ ਹੋਏ ਅਤੇ ਗਰੀਬ ਹੋਰ ਗਰੀਬ ਹੁੰਦਾ ਗਿਆ। ਇਸ ਲਈ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਮੁੜ ਪੰਜਾਬ ਦੀ ਕਮਾਨ ਸੌਂਪਣ ਲਈ ਕਾਹਲੇ ਹੋਏ ਪਏ ਹਨ। ਉਨ੍ਹਾਂ ਸੰਮੇਲਨ 'ਚ ਪਹੁੰਚੇ ਸਾਰੇ ਨੇਤਾਵਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

ਸਮਾਗਮ ਦੇ ਅੰਤ 'ਚ ਸ਼ਵੇਤ ਮਲਿਕ, ਕੈਪਟਨ ਅਭਿਮਨਿਊ, ਵਿਜੇ ਸਾਂਪਲਾ, ਸੋਮ ਪ੍ਕਾਸ਼ ਸਮੇਤ ਸਾਰੇ ਨੇਤਾਵਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਾਬਕਾ ਚੇਅਰਮੈਨ ਅਜੇ ਕੁਮਾਰ ਸੇਠੂ, ਉਪ ਪ੍ਧਾਨ ਪੰਜਾਬ ਬੀਬੀ ਉਮੇਸ਼ ਸ਼ਾਕਰ, ਦਫ਼ਤਰ ਇੰਚਾਰਜ ਸ਼ੰਭੂ ਨਾਥ ਭਾਰਤੀ, ਸਾਬਕਾ ਚੇਅਰਮੈਨ ਰਘੂਨਾਥ ਸਿੰਘ ਰਾਣਾ, ਨਰਿੰਦਰ ਸਿੰਘ ਮੱਲ੍ਹੀ, ਮੰਡਲ ਪ੍ਧਾਨ ਰਾਜੇਸ਼ ਵਰਮਾ, ਮੁਨੀਸ਼ ਮਹਾਜਨ, ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ, ਰਾਕੇਸ਼ ਰਾਠੌਰ, ਸੰਦੀਪ ਮਿਨਹਾਸ, ਕੁੰਵਰ ਸੰਗਰਾਮ ਸਿੰਘ ਸਮੇਤ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।