ਹਰਮੋਹਿੰਦਰ ਸਿੰਘ, ਦਸੂਹਾ : ਡੋਗਰਾ ਪਬਲਿਕ ਸਕੂਲ ਨਗਲ ਬਿਹਾਲਾ ਦੇ ਵਿਹੜੇ 'ਚ ਛੋਟੀਆਂ ਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ ਦੀ ਦੇਖਰੇਖ ਹੇਠ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਡੋਗਰਾ ਪੈਰਾਮੇਡੀਕਲ ਦੇ ਚੇਅਰਮੈਨ ਡਾ.ਆਰ ਡੋਗਰਾ ਨੇ ਅਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬਹੁਤ ਹੀ ਅਨੋਖੇ ਢੰਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਬਸੰਤ ਰੁੱਤ ਦੇ ਬਾਅਦ ਠੰਡ ਵਿੱਚ ਕਮੀ ਆ ਜਾਂਦੀ ,ਤੇ ਇਸ ਦਿਨ ਮਾਤਾ ਸਰਸਵਤੀ ਜੀ ਦਾ ਜਨਮ ਵੀ ਮਨਾਇਆ ਜਾਂਦਾ ਹੈ।

ਇਸ ਮੌਕੇ ਚੇਅਰਮੈਨ ਡਾ.ਆਰ ਡੋਗਰਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਤਿਉਹਾਰ ਪਤੰਗਾਂ ਦਾ ਤਿਉਹਾਰ ਹੈ ਪਰ ਸਾਨੂੰ ਚਾਈਨਾ ਦੀ ਬਣੀ ਹੋਈ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ। ਬਹੁਤ ਸਾਰੇ ਪੰਛੀ ਮਰ ਜਾਂਦੇ ਹਨ। ਬੱਚਿਾਂ ਨੂੰ ਪਤੰਗ ਮਾਪਿਆਂ ਦੀ ਹਾਜਰੀ ਵਿੱਚ ਚੜਾਉਣੇ ਚਾਹੀਦੇ ਹਨ। ਇਸ ਕਰਕੇ ਪਤੰਗ ਚੜਾਉਂਦੇ ਸਮੇਂ ਸਾਨੂੰ ਇਹ ਸਭ ਗਲਾਂ ਦਾ ਧਿਆਨ ਰਖਣਾ ਚਾਹੀਦਾ ਹੈ।

ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸਕੂਲ ਦੇ ਸਟਾਫ ਨਾਲ ਵਾਅਦਾ ਕੀਤਾ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਗੇ । ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ਼ੁਸ਼ਮਾ ਡੋਗਰਾ ਨੇ ਸਾਰੇ ਵਿਦਿਆਰਥੀਆਂ ਵਿਚਕਾਰ ਪਤੰਗ ਪ੍ਤੀਯੋਗਤਾ ਕਰਵਾਈ। ਇਸ ਤੋਂ ਇਲਾਵਾ ਡੋਗਰਾ ਪਬਲਿਕ ਸਕੂਲ ਨਗਲ ਬਿਹਾਲਾ ਦੇ ਸਟਾਫ ਤੇ ਵਿਦਿਆਰਥੀਆਂ ਨੇ ਮਾਤਾ ਸਰਸਵਤੀ ਜੀ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕੀਤੀ। ਇਸ ਮੌਕੇ ਸਕੂਲ ਸਟਾਫ , ਸਕੂਲ ਪ੍ਬੰਧਕ ਕਮੇਟੀ ਤੇ ਵਿਦਿਆਰਥੀ ਹਾਜਰ ਸਨ।