ਜਤਿੰਦਰ ਸ਼ਰਮਾ, ਟਾਂਡਾ : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ ਬਸੰਤ ਪੰਚਮੀ ਦਾ ਤਿਉਹਾਰ ਦਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਗਏ ਪ੍ੋਗਰਾਮ ਦੌਰਾਨ ਸਭ ਤੋਂ ਪਹਿਲਾਂ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਦੀ ਅਗਵਾਈ 'ਚ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ। ਇਸ ਤੋਂ ਬਾਅਦ ਰੰਗਾਰੰਗ ਪ੍ੋਗਰਾਮ ਦੌਰਾਨ ਬੱਚਿਆਂ ਨੇ ਗੀਤ, ਭੰਗੜਾ ਤੇ ਗਿੱਧਾ ਪਾ ਕੇ ਸਮਾਂ ਬੰਨਿ੍ਹਆ। ਅੰਤ 'ਚ ਇਸ ਮੌਕੇ ਵਿਦਿਆਰਥੀਆਂ 'ਚ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਸਾਰੇ ਬੱਚਿਆਂ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਹਾਊਸ ਵਾਈਜ਼ ਪਤੰਗਬਾਜ਼ੀ ਮੁਕਾਬਲੇ 'ਚ ਸ਼ਿਵਾਜੀ ਹਾਊਸ਼ ਨੇ ਪਹਿਲਾ, ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਦੂਸਰਾ ਤੇ ਗੁਰੂ ਗੋਬਿੰਦ ਸਿੰਘ ਹਾਊਸ ਨੇ ਤੀਸਰਾ ਸਥਾਨ ਪ੍ਾਪਤ ਕੀਤਾ। ਇਸ ਮੌਕੇ ਪਿ੍ੰਸੀਪਲ ਸਤਵਿੰਦਰ ਕੌਰ ਤੇ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਸਾਰੇ ਤਿਉਹਾਰ ਮਿਲ ਕੇ ਮਨਾਉਣ ਲਈ ਪ੍ੇਰਿਤ ਕੀਤਾ।