ਨਰਿੰਦਰ ਮਾਹੀ ਬੰਗਾ

ਬੈਂਕ ਮੁਲਾਜ਼ਮਾਂ ਦੀ ਜਥੇਬੰਦੀਆਂ ਦੀ ਸਾਂਝੀ ਯੂਨੀਅਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਅੱਜ ਦੀ ਹੜਤਾਲ ਦੇ ਸੱਦੇ 'ਤੇ ਬੰਗਾ ਦੇ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਬੈਂਕਾਂ ਵਿਚ ਹੜਤਾਲ ਕਰਕੇ ਕਾਰੋਬਾਰ ਠੱਪ ਰੱਖਿਆ ਗਿਆ। ਇਸ ਸਬੰਧ ਵਿਚ ਬੰਗਾ ਦੀ ਸਟੇਟ ਬੈਂਕ ਆਫ ਇੰਡੀਆ ਬ੍ਾਂਚ ਗੜ੍ਹਸ਼ੰਕਰ ਚੌਕ ਵਿਖੇ ਵੱਖ-ਵੱਖ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਫੋਰਮ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਰਾਈਵੇਟ ਕਰਨ ਨਾਲ ਮੁਲਾਜ਼ਮਾਂ ਦਾ ਭਵਿੱਖ ਖਰਾਬ ਹੋਣ ਦੇ ਨਾਲ ਗਰੀਬਾਂ ਦਾ ਜੋ ਪੈਸਾ ਬੈਂਕਾਂ ਵਿਚ ਪਿਆ ਹੇ, ਖਤਰੇ ਵਿਚ ਆ ਜਾਵੇਗਾ ਅਤੇ ਬੇਰੁਜ਼ਗਾਰੀ ਵਿਚ ਵੀ ਭਾਰੀ ਵਾਧਾ ਹੋਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਬੈਂਕਾਂ ਨੂੰ ਪ੍ਰਰਾਈਵੇਟ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਦੇਸ਼ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਬੈਂਕ ਮੁਲਾਜ਼ਮਾਂ ਵਿਚ ਮਹਿੰਦਰਪਾਲ ਸਿੰਘ, ਸੁਰਿੰਦਰ ਮੋਹਨ, ਰਕੇਸ਼ ਜੋਸੀ ਹਰਜਿੰਦਰ ਸਿੰਘ, ਮਧੂ ਸੂਦਨ ਟਾਂਗਰੀ, ਗੁਰਮੇਜ ਰਾਮ, ਸੋਹਣ ਲਾਲ, ਵਿਜੇ ਕੁਮਾਰ, ਗਿਦਾਵਰ ਸਿੰਘ, ਹਿੰਮਤ ਕੁਮਾਰ ਆਦਿ ਹਾਜ਼ਰ ਸਨ।