ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣ : ਪਿੰਡ ਬੱਡੋਂ ਵਿਖੇ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਮੂਹ ਇਲਾਕਾ ਵਸੀਆਂ ਦੇ ਸਹਿਯੋਗ ਨਾਲ ਮਹਾਦਾਨੀ ਕੁੰਦਨ ਸਿੰਘ ਐਂਡ ਵੈੱਲਫੇਅਰ ਕਲੱਬ ਬੱਡੋਂ ਵੱਲੋਂ 35 ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 20 ਤੋਂ 28 ਦਸੰਬਰ ਤਕ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਪ੍ਰਧਾਨ ਠੇਕੇਦਾਰ ਮੋਹਣਪਾਲ ਸਿੰਘ ਰਿੱਕੀ, ਡਾਕਟਰ ਸੁਖਦੇਵ ਸਿੰਘ ਅਮਰੀਕਾ ਦੀ ਪ੍ਰਧਾਨਗੀ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਫੁੱਟਬਾਲ ਟੂਰਨਾਮੈਂਟ ਦੇ ਪੋਸਟਰ ਜਾਰੀ ਕੀਤੇ ਗਏ।

ਇਸ ਮੌਕੇ ਕਲੱਬ ਪ੍ਰਧਾਨ ਠੇਕਦਾਰ ਮੋਹਣਪਾਲ ਸਿੰਘ ਰਿੱਕੀ ਨੇ ਦੱਸਿਆ ਕਿ 20 ਦਸੰਬਰ ਨੂੰ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਦਿਲਵਾਰ ਸਿੰਘ ਬ੍ਹਮ ਜੀ ਜੱਬੜ, ਸੰਤ ਬਾਬਾ ਗੁਰਚਰਨ ਸਿੰਘ ਬੱਡੋਂ ਆਪਣੇ ਕਰ ਕਮਲਾਂ ਨਾਲ ਕਰਨਗੇ। ਉਨ੍ਹਾਂ ਦੱਸਿਆ ਕਿ 28 ਦਸੰਬਰ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਸੋਮ ਪ੍ਰਕਾਸ਼ ਕੈਥ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਾਂਝੇ ਤੋਰ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪੋਸਟਰ ਜਾਰੀ ਕਰਨ ਸਮੇਂ ਕਲੱਬ ਪ੍ਰਧਾਨ ਠੇਕਦਾਰ ਮੋਹਣਪਾਲ ਸਿੰਘ ਰਿੱਕੀ, ਬਲਵੀਰ ਸਿੰਘ ਧਰਮੀ ਫੌਜੀ ਮੀਤ ਪ੍ਰਧਾਨ, ਨਵਨੀਤ ਸਿੰਘ ਸੈਕਟਰੀ, ਡਾਕਟਰ ਸੁਖਦੇਵ ਸਿੰਘ ਅਮਰੀਕਾ ਖਜਾਨਚੀ, ਮਾਸਟਰ ਬਲਵੀਰ ਸਿੰਘ, ਸੰਦੀਪ ਸਿੰਘ ਸਹਿ. ਖਜਾਨਚੀ, ਸਰਬਪ੍ਰਰੀਤ ਸਿੰਘ ਸੋਨੂੰ ਸਾਬਕਾ ਪੰਚ ਸਟੇਜ ਸਕੱਤਰ, ਜਗਤਾਰ ਸਿੰਘ ਰਾਜਾ, ਹਰਵਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਹਰਦੇਵ ਸਿੰਘ, ਬੰਟੀ ਕਮਲਜੀਤ ਸਿੰਘ ਆਦਿ ਹਾਜ਼ਰ ਸਨ।