ਨੀਤੂ ਸ਼ਰਮਾ, ਹਰਿਆਣਾ : ਭਾਰਤ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੇ ਮੈਡਮ ਅਮਰਪ੫ੀਤ ਸੰਧੂ ਐੱਸਡੀਐੱਮ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਅੰਦਰ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਪੀਐੱਚਸੀ ਭੰੂਗਾਂ ਵਿਖੇ ਓਟ ਕਲੀਨਿਕ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪਿੰਡਾਂ ਦੇ ਮੋਤਬਰਾਂ ਤੇ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਡਾ. ਸਤਪਾਲ ਗੋਜਰਾ ਡੀਐੱਮਸੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਅਮਰਪ੫ੀਤ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਰਣਜੀਤ ਸਿੰਘ ਘੋਤੜਾ, ਡਾ ਜਤਿੰਦਰ ਭਾਟੀਆਂ, ਡਾ ਹਰਪ੫ੀਤ ਕੌਰ, ਸੁਖਦੇਵ ਸਿੰਘ ਬੀਡੀਪੀਓ ਭੂੰਗਾਂ, ਰਵਿੰਦਰ ਸਿੰਘ ਕਾਹਲੋਂ ਪ੫ਧਾਨ ਸ਼ਹੀਦ ਭਗਤ ਸਿੰਘ ਕਾਂ੫ਤੀਕਾਰੀ ਸੁਸਾਇਟੀ, ਸੰਮਤੀ ਮੈਂਬਰ, ਸਰਪੰਚਾਂ, ਪੰਚਾਂ, ਆਸ਼ਾ ਵਰਕਰਾ, ਅੱੈਨਜੀਓ ਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਐੱਸਡੀਅੱੈਮ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਪੰਚਾਇਤਾਂ, ਐੱਨਜੀਓ, ਜੀਓਜੀ, ਆਂਗਨਵਾੜੀ ਵਰਕਰ ਤੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਤੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਾ: ਸਤਪਾਲ ਗੋਜਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਪਿੰਡਾਂ 'ਚ ਬਣਾਈਆਂ ਗਈਆਂ ਕਮੇਟੀਆਂ ਦੇ ਸਹਿਯੋਗ ਨਾਲ ਹੇਠਲੇ ਪੱਧਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ , ਜਤਿੰਦਰ ਕੁਮਾਰ, ਉਮੇਸ਼ ਕੁਮਾਰ , ਅਮਿਤ ਸ਼ਰਮਾ ਆਦਿ ਹਾਜ਼ਰ ਸਨ।