ਹਰਪਾਲ ਭੱਟੀ, ਗੜ੍ਹਦੀਵਾਲਾ : ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਵਿਖੇ ਕਰਵਾਈ ਜਾ ਰਹੀ ਅਥਲੈਟਿਕਸ ਮੀਟ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ। ਇਸ ਮੌਕੇ ਸਕੂਲ ਦੇ ਐੱਮਡੀ ਤਰਸੇਮ ਸਿੰਘ ਧੁੱਗਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਐਥਲੈਟਿਕਸ ਮੀਟ ਵਿਚ ਸਕੂਲ ਦੇ ਯੂਨੀਅਰ ਤੇ ਸੀਨੀਅਰ ਖਿਡਾਰੀਆਂ ਨੇ ਬੜ੍ਹੇ ਉਤਸ਼ਾਹ ਨਾਲ ਭਾਗ ਲੈ ਕੇ ਵੱਖ-ਵੱਖ ਖੇਡਾਂ ਵਿਚ ਆਪਣੇ ਜੌਹਰ ਦਿਖਾਏ। ਇਸ ਅਥਲੈਟਿਕਸ ਮੀਟ ਦਾ ਉਦਘਾਟਨ ਸ਼ਾਂਗਲਾ ਹਿੱਲ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਪਿ੍ਰੰਸੀਪਲ ਸੁਨੀਲਾ ਰਾਜਪੂਤ ਨੇ ਕੀਤਾ। ਜਦਕਿ ਖਾਲਸਾ ਸਕੂਲ ਦੇ ਪਿ੍ਰੰਸੀਪਲ ਅਰਵਿੰਦਰ ਕੌਰ ਗਿੱਲ, ਸਕੂਲ ਕਮੇਟੀ ਦੇ ਸੈਕਟਰੀ ਦਲਵਿੰਦਰ ਕੌਰ ਸਹੋਤਾ, ਨਰਿੰਦਰ ਕੌਰ, ਰਾਜ ਕੁਮਾਰੀ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰੇਰਿਆ। ਇਸ ਮੌਕੇ ਮਾਡਲ ਸਕੂਲ ਦੀ ਪਿ੍ਰੰਸੀਪਲ ਦਰਸ਼ਨਾ ਕੌਸ਼ਲ ਨੇ ਸਕੂਲ ਦੀਆਂ ਖੇਡ ਪ੍ਰਰਾਪਤੀਆਂ ਬਾਰੇ ਦਸਦਿਆਂ ਖਿਡਾਰੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੰਦੀਪ ਕੌਰ, ਜਸਵਿੰਦਰ ਕੌਰ, ਮਨਿੰਦਰਜੀਤ ਕੌਰ, ਚਰਨਜੀਤ ਕੌਰ, ਜਗਰੂਪ ਕੌਰ, ਅਲਕਾ, ਨੇਹਾ, ਹਰਪ੍ਰਰੀਤ ਕੌਰ, ਸਤਪਾਲ ਕੌਰ, ਸੰਦੀਪ ਕੌਰ ਆਦਿ ਸਮੇਤ ਸਕੂਲ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।