ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰੁਪਰ : ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਵਿਦਿਆਰਥੀਆਂ ਨੇ 'ਦਿ ਟਿ੍ਨਿਟੀ ਸਕੂਲ' ਅਸਲਪੁਰ ਵਿਖੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ। ਅਨੀਤਾ ਲਾਰੈਂਸ, ਡਾਇਰੈਕਟਰ ਦਿ ਟਿ੍ਨਿਟੀ ਸਕੂਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਮਨ ਗਾਂਧੀ, ਹੈੱਡਮਿਸਟ੍ਰੈਸ, ਰਿਜੋ ਜੋਸਫ, ਅਕਾਦਮਿਕ ਕੋਆਰਡੀਨੇਟਰ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਦਿ ਟਿ੍ਨਿਟੀ ਸਕੂਲ ਅਸਲਪੁਰ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਕੀਤੀਆਂ ਸਜਾਵਟੀ ਮੋਮਬੱਤੀਆਂ, ਜੈੱਲ ਮੋਮਬੱਤੀਆਂ ਅਤੇ ਫਲੋਟਿੰਗ ਮੋਮਬੱਤੀਆਂ ਖਰੀਦੀਆਂ। ਅਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ, ਸੀ.ਏ. ਨੇ ਦਿ ਟਿ੍ਨਿਟੀ ਸਕੂਲ ਦੀ ਟੀਮ ਮੈਨੇਜਮੈਂਟ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਇਨਾਂ੍ਹ ਵਿਸ਼ੇਸ਼ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨਾਂ੍ਹ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਪਿੰ੍. ਸ਼ੈਲੀ ਸ਼ਰਮਾ, ਇੰਦੂ ਬਾਲਾ, ਸੁਨੀਤਾ ਰਾਣੀ, ਗੁਰੂਪ੍ਰਸਾਦ, ਸੰਨੀ, ਦੀਪਕ ਅਤੇ ਅਰਸ਼ਵੀਰ ਹਾਜ਼ਰ ਸਨ।