ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਆਬਕਾਰੀ ਵਿਭਾਗ ਦੀ ਟੀਮ ਨੇ ਬਲਾਕ ਟਾਂਡਾ ਦੇ ਪਿੰਡ ਮਿਆਣੀ ਨੇੜੇ ਮੰਡ ਖੇਤਰ 'ਚ ਕੀਤੇ ਇਕ ਸਰਚ ਆਪਰੇਸ਼ਨ ਦੌਰਾਨ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਲਾਹਣ ਬਰਾਮਦ ਕੀਤੀ। ਆਬਕਾਰੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅਵਤਾਰ ਸਿੰਘ ਤੇ ਈਟੀਓ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਿਭਾਗ ਦੇ ਇੰਸਪੈਕਟਰ ਤਰਲੋਚਨ ਸਿੰਘ ਦੀ ਟੀਮ ਤੇ ਠੇਕੇਦਾਰ ਗੁਰਮੇਲ ਸਿੰਘ ਕਾਲ਼ਾ, ਦਵਿੰਦਰ ਸਿੰਘ ਦੀ ਟੀਮ ਨੇ ਸ਼ਨੀਵਾਰ ਨੂੰ ਬਲਾਕ ਟਾਂਡਾ ਦੇ ਪਿੰਡ ਮਿਆਣੀ ਨੇੜੇ ਮੰਡ ਖੇਤਰ 'ਚ ਸਰਚ ਆਪਰੇਸ਼ਨ ਦੌਰਾਨ ਕੀਤੀ ਛਾਪੇਮਾਰੀ ਮੌਕੇ ਨਕਲੀ ਸ਼ਰਾਬ ਤਿਆਰ ਕਰ ਵੇਚਣ ਵਾਲੇ ਸਮਗਲਰਾਂ ਵਲੋਂ ਜ਼ਮੀਨ 'ਚ ਦੱਬ ਕੇ ਰੱਖੀ 20,300 ਕਿੱਲੋ ਲਾਹਣ, 10 ਤਰਪਾਲਾਂ, ਦੋ ਪੀਪੇ ਤੇ ਨਕਲੀ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ। ਵਿਭਾਗ ਵਲੋਂ ਬਰਾਮਦ ਕੀਤੀ ਲਾਹਣ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਇਸ ਮੌਕੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਸਮਗਲਰਾਂ 'ਤੇ ਕਾਬੂ ਪਾਉਣ ਲਈ ਵਿਭਾਗ ਦੀ ਟੀਮ ਵਲੋਂ ਮੰਡ ਇਲਾਕੇ 'ਚ ਸਰਚ ਅਪ੍ਰਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ।