ਹਰਮੋਹਿੰਦਰ ਸਿੰਘ, ਦਸੂਹਾ : ਦਰਸ਼ਨ ਅਕਾਦਮੀ ਸੀਬੀਅੱੈਸਈ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪਿ੍ੰਸੀਪਲ ਰਸਿਕ ਗੁਪਤਾ ਦੀ ਅਗਵਾਈ ਹੇਠ ਸਕੂਲ ਦਾ ਸਾਲਾਨਾ ਸਮਾਗਮ 'ਕੱਲ ਆਜ ਅੌਰ ਕੱਲ' ਨਾਮ ਹੇਠ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਦੇ ਮਾਤਾ-ਪਿਤਾ, ਉਨ੍ਹਾਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਬੁਲਾਇਆ ਗਿਆ। ਸਕੂਲ ਵੱਲੋਂ ਤਿੰਨਾਂ ਪੀੜੀਆਂ ਨੂੰ ਇੱਕ ਮੰਚ ਤੇ ਇੱਕਠੇ ਕਰਨਾ ਇਸ ਫੰਕਸ਼ਨ ਦਾ ਮੁੱਖ ਉਦੇਸ਼ ਸੀ।

ਸਕੂਲ ਦੇ ਪਿ੍ੰਸੀਪਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦਰਸ਼ਨ ਅਕਾਦਮੀ 'ਚ ਹਰੇਕ ਪੇ੍ਂਟਸ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਅੱਜ ਦੇ ਇਸ ਸਮਾਗਮ 'ਚ ਵੀ ਬਾਰਵੀਂ ਕਲਾਸ ਦੀ ਵਿਦਿਆਰਥਣ ਵੰਦਨਾ ਤੇ ਉਸਦਾ ਭਰਾ ਕਰਨਵੀਰ ਸਿੰਘ ਜੋ ਕਿ ਇਸ ਸਕੂਲ 'ਚ ਨਰਸਰੀ ਕਲਾਸ ਤੋਂ ਪੜ੍ਹ ਰਹੇ ਹਨ, ਉਨ੍ਹਾਂ ਦੇ ਪਿਤਾ ਐਡਵੋਕੇਟ ਲਖਵੀਰ ਸਿੰਘ ਤੇ ਜਸਪਾਲ ਕੌਰ ਨੂੰ ਸਾਰੇ ਮਾਪਿਆਂ ਦੀ ਅਗਵਾਈ ਕਰਦੇ ਹੋਏ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਇਸ ਸਮਾਗਮ ਦੀ ਪ੍ਧਾਨਗੀ ਸਕੂਲ ਦੀ ਮੈਨਜਿੰਗ ਕਮੇਟੀ ਦੇ ਮੈਨਜਰ ਬਨਾਰਸੀ ਦਾਸ ਨੇ ਕੀਤੀ।

ਇਸ ਤੋਂ ਇਲਾਵਾ ਐੱਲਐੱਮਸੀ ਮੈਂਬਰ ਹਰਬੰਸ ਲਾਲ, ਸੁਖਵਿੰਦਰ ਸਿੰਘ, ਕਿੰਡਜ਼ ਹੋਮ ਪਲੇ-ਵੇਅ ਸਕੂਲ ਦੀ ਪਿ੍ੰਸੀਪਲ ਮੈਡਮ ਸੁਨੀਤਾ ਅਤੇ ਸੂਬੇਦਾਰ ਜੈ ਸਿੰਘ ਜੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਸਕੂਲ ਦੇ ਪਿ੍ੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾਇਸ ਫੰਕਸ਼ਨ ਦੀ ਸ਼ੁਰੂਆਤ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਕੀਤੀ। ਉਸ ਤੋਂ ਬਾਅਦ ਸਰਸਵਤੀ ਵੰਦਨਾ ਪੇਸ਼ ਕੀਤੀ ਗਈ।

ਫਸਟ ਕਲਾਸ ਦੇ ਵਿਦਿਆਰਥੀਆਂ ਨੇ ਵੈਲਕਮ ਅਤੇ ਦੂਸਰੀ ਕਲਾਸ ਦੇ ਵਿੱਦਿਆਰਥੀਆਂ ਨੇ “ਮੂਛੋ ਵਾਲੇ ਦਾਦਾ“ਗੀਤਾਂ ਤੇ ਡਾਂਸ ਕਰਕੇ ਆਪਣੇ ਮਾਤਾ-ਪਿਤਾ ਦਾ ਭਰਵਾਂ ਸਵਾਗਤ ਕੀਤਾ ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰ ਪ੍ੋਗਰਾਮ ਵੀ ਪੇਸ਼ ਕੀਤਾਜਿਸ 'ਚ ਬੱਚਿਆਂ ਨੇ ਮਾਇਮ, ਕੋਰੀਓਗ੍ਾਫੀ, ਨਾਟਕ, ਡਾਂਸ, ਗਰੁੱਪ ਡਾਂਸ, ਪੰਜਾਬ ਦਾ ਲੋਕ ਨਾਚ ਭੰਗੜਾ ਅਤੇ ਗਿੱਧਾ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਮਾਪਿਆਂ ਨੂੰ ਪੜ੍ਹਾਈ ਦੇ ਖੇਤਰ, ਖੇਡਾਂ ਦੇ ਖੇਤਰ, ਸਮਾਜ ਭਲਾਈ ਦੇ ਖੇਤਰ ਅਤੇ ਹੋਰ ਗਤੀ ਵਿਧੀਆਂ ਵਿੱਚ ਸਕੂਲ ਅਤੇ ਵਿੱਦਿਆਰਥੀਆਂ ਦੀਆਂ ਉੱਪਲਬੱਧੀਆਂ ਬਾਰੇ ਜਾਣੂ ਕਰਵਾਇਆ। ਇਸ ਸਾਲ ਸਕੂਲ ਨੂੰ ਭਾਰਤ ਪੱਧਰ ਤੇ ਮਿਲੇ ਬੈਸਟ ਸਕੂਲ ਅਤੇ ਬੈਸਟ ਪਿ੍ੰਸੀਪਲ ਦੇ ਸੱਤ ਐਵਾਰਡ ਬਾਰੇ ਵੀ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਤੋਂ ਬਾਅਦ ਸੰਤ ਕਿਰਪਾਲ ਸਿੰਘ ਜੀ ਸਕਾਲਰਸ਼ਿਪ ਨਾਮ ਹੇਠ ਹਰੇਕ ਵਿਦਿਆਰਥੀਆਂ ਨੂੰ 3500 ਰੁਪਏ ਚੈੱਕ ਦੇ ਰੂਪ 'ਚ ਸਕਾਲਰਸ਼ਿਪ ਦਿੱਤੀ ਗਈਜਿਸ 'ਚ ਛੇਵੀਂ ਕਲਾਸ ਦੀ ਨਿਸ਼ਠਾ, ਸੱਤਵੀਂ ਕਲਾਸ ਦੀ ਸ਼ਾਕਸੀ, ਅੱਠਵੀਂ ਕਲਾਸ ਦੇ ਮੰਯਕ ਕਤਨੋਰੀਆਂ, ਨੌਵੀਂ ਕਲਾਸ ਦੀ ਜੀਆ, ਦੱਸਵੀਂ ਕਲਾਸ ਦੀ ਵਸ਼ਿੰਕਾ ਤੇ ਬਾਰ੍ਹਵੀਂ ਕਲਾਸ ਦੇ ਮਨਰਾਜਵੀਰ ਸਿੰਘ ਨੂੰ ਚੈੱਕ ਭੇਂਟ ਕੀਤੇ ਗਏ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ 'ਚ ਉਤਸ਼ਾਹਿਤ ਕਰਨ ਲਈ ਸਕੂਲ ਦੇ ਪਿੰ੍ਸੀਪਲ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ। ਉਨ੍ਹਾਂ ਨੇ ਸਕੂਲ ਦੇ ਪਿੰ੍ਸੀਪਲ ਨੂੰ ਵਧਾਈ ਦਿੱਤੀ ਤੇ ਸ਼ਲਾਘਾ ਦਿੱਤੀ ਜਿਨ੍ਹਾਂ ਨੇ ਸਕੂਲ ਨੂੰ ਇਨ੍ਹਾਂ ਬੁਲੰਦੀਆਂ ਤਕ ਪਹੁੰਚਾਇਆਸਕੂਲ ਦੇ ਪਿੰ੍ਸੀਪਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ।

ਇਸ ਮੌਕੇ ਸਮੂਹ ਸਕੂਲ ਦੇ ਸਟਾਫ 'ਚ ਬਲਵਿੰਦਰ ਸਿੰਘ, ਸ਼ਿਵਦੇਵ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ, ਲਖਵਿੰਦਰ, ਕੁਲਦੀਪ, ਮਿਸਿਜ ਮਨਦੀਪ, ਮੋਨਿਕਾ, ਸ਼ਾਰਧਾ, ਮਨਦੀਪ ਚੀਮਾ, ਸੀਮਾ, ਲਿੱਲੀ, ਸਵਿਤਾ, ਤਨਜੀਤ, ਕੰਚਨ, ਹਰਪ੍ਰੀਤ, ਕਨਿਸ਼ਕਾ, ਕੁਲਜੀਤ, ਸਮਿ੍ਤੀ, ਵਰਿੰਦਰ, ਅਨੂ, ਨੀਹਾਰਿਕਾ, ਰਤਨਦੀਪ, ਦਿੱਵਿਆ, ਹਰਪ੍ਰੀਤ ਕੌਰ, ਸੋਨਿਕਾ, ਪਵਿੱਤਪਾਲ, ਪ੍ਰੀਆ, ਅਲਕਾ, ਤਜਿੰਦਰ, ਵਰਿੰਦਰ, ਰੀਸ਼ੂ, ਗੀਤਾ ਅਤੇ ਅਰੁਣਾ ਆਦਿ ਹਾਜ਼ਰ ਸਨ।