ਸਤਨਾਮ ਲੋਈ, ਮਾਹਿਲਪੁਰ : ਡੇਰਾ ਲੋਹ ਲੰਗਰ ਕੁਟੀਆ ਸੰਤ ਬਿਸ਼ਨ ਸਿੰਘ ਨੰਗਲ ਖੁਰਦ ( ਡੇਰਾ ਬਿਸ਼ਨਪੁਰੀ ) ਵਿਖੇ ਬਾਬਾ ਮਾਨ ਸਿੰਘ ਤੇ ਬਾਬਾ ਰਾਮ ਸਿੰਘ ਦੀ ਬਰਸੀ ਡੇਰਾ ਸੰਚਾਲਕ ਬਾਬਾ ਵਿਕਰਮਜੀਤ ਸਿੰਘ ਨੰਗਲ ਖੁਰਦ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਈ ਗਈ। ਬਰਸੀ ਸਮਾਗਮ 'ਚ ਸਭ ਤੋਂ ਪਹਿਲਾਂ ਰੱਖੇ ਗਏ 2 ਸ੍ਰੀ ਅਖੰਡ ਪਾਠ ਤੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਨੇਕ ਸਿੰਘ ਨੇ ਸੰਗਤ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ। ਬਰਸੀ ਸਮਾਗਮ ਵਿਚ ਸੰਤ ਸੰਤੋਖ ਸਿੰਘ ਪਾਲਦੀ ਪ੍ਰਧਾਨ ਸਰਵ ਭਾਰਤ ਨਿਰਮਲ ਮਹਾਂ ਮੰਡਲ, ਸੰਤ ਪ੍ਰਰੀਤਮ ਸਿੰਘ ਬਾੜੀਆਂ ਵਲੋਂ ਬਾਬਾ ਮਾਨ ਸਿੰਘ ਤੇ ਬਾਬਾ ਰਾਮ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਬੀਬੀ ਸਤਿੰਦਰ ਕੌਰ, ਤਜਿੰਦਰ ਸਿੰਘ ਬੈਂਸ, ਸਤਨਾਮ ਸਿੰਘ, ਮਨਪ੍ਰਰੀਤ ਸਿੰਘ ਗੋਰਾ ਆਦਿ ਹਾਜ਼ਰ ਸਨ। ਸਮਾਗਮ ਵਿਚ ਸੰਤ ਬਾਬਾ ਵਿਕਰਮਜੀਤ ਸਿੰਘ ਵੱਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।