ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ

ਪਿੰਡ ਬੱਡਲਾ ਵਿਖੇ ਦਰਬਾਰ ਪੀਰ ਬਾਬਾ ਗੁਲਰ ਸ਼ਾਗ ਜੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ 'ਚ ਫਰਾਜ ਰਾਜਾ ਕਵਾਲ ਦਿੱਲੀ, ਰਾਜ ਕੁਮਾਰ ਨਕਾਲ ਪਾਰਟੀ ਪੰਡੋਰੀ ਬੀਬੀ ਆਦਿ ਨੇ ਪੀਰਾਂ ਦੀ ਮਹਿਫਲ ਸਜਾਈ ਗਈ। ਇਸ ਮੌਕੇ ਬਾਬਾ ਸੋਨੂੰ ਸ਼ਾਹ ਬੱਡਲਾ, ਬਾਬਾ ਤਰਸੇਮ ਸਿੰਘ ਹਾਰਟਾ, ਬਾਬਾ ਹਰਮੇਸ ਸਿੰਘ ਬੋਹਣ, ਬਾਬਾ ਲੱਡੂ ਸ਼ਾਹ ਬਹਿਬਲਪੁਰ ਆਦਿ ਫੱਕਰ ਫਕੀਰਾਂ ਨੇ ਦਰਬਾਰ ਦੀ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਫੱਕਰ ਫਕੀਰਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਵੀਰ ਸਿੰਘ, ਡਾਕਟਰ ਦਵਿੰਦਰ ਕੁਮਾਰ ਹੁਸ਼ਿਆਰਪੁਰ, ਮਿੰਟੂ ਤਾਜੋਵਾਲ, ਬਲਜੀਤ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਮਾਸਟਰ ਸੋਨੂੰ, ਗਗਨਦੀਪ ਸਿੰਘ, ਕਮਲ ਕਿਸ਼ੋਰ, ਦਵਿੰਦਰ ਸਿੰਘ ਹਾਜ਼ਰ ਸਨ।