ਸਤਨਾਮ ਲੋਈ, ਮਾਹਿਲਪੁਰ : ਪਿੰਡ ਖ਼ੈਰੜ ਰਾਵਲ ਬਸੀ ਦੀਆਂ ਚਾਰ ਪੰਚਣੀਆਂ ਤੇ ਇਕ ਮੁਟਿਆਰ ਨੇ ਪਿੰਡ ਦੀਆਂ ਦੋ ਦਰਜ਼ਨ ਦੇ ਕਰੀਬ ਅੌਰਤਾਂ ਦੀ ਹਾਜ਼ਰੀ 'ਚ ਪਿੰਡ ਦੀ ਇਕ ਮੁਟਿਆਰ ਨੂੰ ਮਨਰੇਗਾ ਯੋਜਨਾ ਅਧੀਨ ਮੇਟ ਵਜੋਂ ਨਿਯੁਕਤ ਕਰਨ ਤੋਂ ਬਾਅਦ ਉਸ ਮੁਟਿਆਰ ਨੂੰ ਘਰੇਲੂ ਨੌਕਰ ਬਣਾਈ ਰੱਖਣ ਦਾ ਮਹਿਲਾ ਸਰਪੰਚ ਸਿਰ ਦੋਸ਼ ਲਗਾਇਆ ਹੈ। ਮੁਟਿਆਰ ਤੇ ਪਿੰਡ ਦੀਆਂ ਅੌਰਤਾਂ ਦਾ ਕਹਿਣਾ ਹੈ ਕਿ ਘਰੇਲੂ ਕੰਮ ਕਰਵਾਉਣ ਦੇ ਬਾਵਜੂਦ ਵੀ ਸਰਪੰਚ ਵਲੋਂ ਉਕਤ ਮੁਟਿਆਰ ਨੂੰ ਉਸ ਦੇ ਬਣਦੇ ਪੈਸੇ ਨਹੀਂ ਮੋੜੇ ਗਏ ਤੇ ਕਾਨੂੰਨੀ ਨਿਯਮਾਂ ਨੂੰ ਿਛੱਕੇ 'ਤੇ ਟੰਗ ਕੇ ਮੇਟ ਵਜੋਂ ਨਿਯੁਕਤੀ ਕਰਨਾ ਵੀ ਪ੍ਰਸ਼ਨ ਚਿੰਨ੍ਹ ਲਗਵਾਉਂਦਾ ਹੈ ਜਦਕਿ ਸਰਕਾਰ ਅੰਕੜਿਆਂ ਅਨੁਸਾਰ ਇਸ ਪਿੰਡ 'ਚ ਮੇਟ ਦਾ ਪਦ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਖ਼ੈਰੜ ਰਾਵਲ ਬਸੀ ਪੰਚ ਮਨਜੀਤ ਕੌਰ, ਗੁਰਦੀਪ ਕੌਰ ਪੰਚ, ਬਲਜੀਤ ਕੌਰ ਪੰਚ, ਵਰਿੰਦਰ ਸਿੰਘ ਪੰਚ, ਗੁਰਮੇਜ ਸਿੰਘ, ਹਰਭਜਨ ਕੌਰ, ਸੁਖਵਿੰਦਰ ਕੌਰ, ਵਿੱਦਿਆ ਦੇਵੀ, ਪਰਮਜੀਤ ਕੌਰ, ਜਸਵਿੰਦਰ ਕੌਰ, ਕਸ਼ਮੀਰ ਕੌਰ, ਮਹਿੰਦਰ ਕੌਰ, ਨਿਰਮਲ ਕੌਰ, ਕੁਲਵੰਤ ਕੌਰ, ਰਣਵੀਰ ਕੌਰ, ਰਾਣੀ, ਮਨਪ੍ਰਰੀਤ ਕੌਰ, ਰਣਜੀਤ ਕੌਰ, ਅਨੀਤਾ ਰਾਣੀ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਪੰਚ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਕੀਤੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਤੇ ਐਫੀਡੈਵਿਟ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੇ ਜਨਵਰੀ 2019 'ਚ ਮਨਪ੍ਰਰੀਤ ਕੌਰ (20) ਪੁੱਤਰੀ ਸੋਮ ਪ੍ਰਕਾਸ਼ ਤੇੇ ਉਸ ਦੀ ਮਾਤਾ ਕਸ਼ਮੀਰ ਕੌਰ ਨੂੰ ਆਪਣੇ ਘਰ ਬੁਲਾ ਕੇ ਉਸ ਦੀ ਮਾਤਾ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਉਸ ਨੂੰ ਮਾਤਾ ਦੇ ਜੌਬ ਕਾਰਡ 'ਤੇ ਹੀ ਪਿੰਡ ਦੀ ਮੇਟ ਵਜੋਂ ਨਿਯੁਕਤ ਕਰ ਦਿੱਤਾ ਤੇ ਮਨਰੇਗਾ ਅਧੀਨ ਕੰਮ ਕਰਦੇ ਵਰਕਰਾਂ ਦੀਆਂ ਹਾਜ਼ਰੀਆਂ ਲਵਾਉਣੀਆਂ, ਉਨ੍ਹਾਂ ਦੇ ਕੰਮ ਕਰਦਿਆਂ ਦੀਆਂ ਫ਼ੋਟੋ ਖਿੱਚਣੀਆਂ ਤੇ ਹੋਰ ਮਨਰੇਗਾ ਦੇ ਕੰਮ ਸੌਂਪ ਦਿੱਤਾ ਤੇ ਹਾਜ਼ਰੀ ਲਵਾਉਣ ਤੋਂ ਬਾਅਦ ਘਰ ਬੁਲਾਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਘਰ 'ਚ ਸਫ਼ਾਈ ਕਰਵਾਉਣੀ, ਭਾਂਡੇ ਮਾਂਜਣੇ, ਰੋਟੀਆਂ ਪਕਾਉਣੀਆਂ, ਕੱਪੜੇ ਧੋਣੇ ਤੋਂ ਇਲਾਵਾ ਬੱਚਿਆਂ ਨੂੰ ਸੰਭਾਲਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਉਸ ਨੂੰ ਬਿਜਲੀ, ਟੈਲੀਫੋਨ ਤੇ ਹੋਰ ਬਿੱਲ ਜਮਾਂ ਕਰਵਾਉਣ ਲਈ ਭੇਜਣਾ, ਬੱਚਿਆਂ ਦੇ ਸਕੂਲ ਨਾਲ ਲੈ ਕੇ ਜਾਣਾ ਤੋਂ ਇਲਾਵਾ ਹਾਰ ਸ਼ਿੰਗਾਰ ਲਈ ਬਿਊਟੀ ਪਾਰਲਰ ਲੈ ਕੇ ਜਾਣਾ ਵਰਗੇ ਕੰਮ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਸਰਕਾਰੀ ਮੈਸਟਰੋਲ ਅਤੇ ਕਾਗਜ਼ਾਂ 'ਤੇ ਵੀ ਉਸ ਦੇ ਮੇਹਟ ਵਾਲੀ ਥਾਂ 'ਤੇ ਦਸਤਖ਼ਤ ਕਰਵਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਕੰਮ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਹਿਲਾ ਸਰਪੰਚ ਨੇ ਉਸ ਨੂੰ ਆਪ ਹੀ ਮੁਅੱਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਛੇ ਮਹੀਨੇ ਹੋ ਗਏ ਉਹ ਆਪਣੇ ਵਲੋਂ ਕੀਤੇ ਕੰਮ ਦੇ ਪੈਸੇ ਮੰਗ ਰਹੀ ਹੈ ਪਰ ਸਰਪੰਚ ਉਸ ਨੂੰ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇ ਕੇ ਡਰਾ ਧਮਕਾ ਰਹੀ ਹੈ ਅਤੇ ਉਸ ਦੇ ਪੈਸੇ ਵੀ ਨਹੀਂ ਦੇ ਰਹੀ ਜਦ ਕਿ ਉਸ ਵਲੋਂ ਮਨਰੇਗਾ ਦੇ ਸਾਰੇ ਕਾਗਜ਼ ਵੀ ਪੁਲਿਸ ਦੀ ਦਖ਼ਲ ਅੰਦਾਜੀ ਤੋਂ ਬਾਅਦ ਹੀ ਵਾਪਸ ਕਰਨੇ ਪਏ।

ਕੀ ਕਹਿਣਾ ਸਰਪੰਚ ਹਰਜਿੰਦਰ ਕੌਰ ਦਾ

ਇਸ ਸਬੰਧੀ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ ੳਹ ਜੌਬ ਕਾਰਡ ਹੋਲਡਰ ਸੀ ਇਸ ਕਰਕੇ ਇਸ ਨੂੰ ਕੰਮ 'ਤੇ ਰੱਖਿਆ ਹੋਇਆ ਸੀ। ਇਸ ਨੂੰ ਸਾਰੇ ਪੈਸੇ ਨਾਲ-ਨਾਲ ਦਿੱਤੇ ਗਏ ਹਨ। ਸਰਕਾਰੀ ਰਿਕਾਰਡ ਇਸ ਨੇ ਜ਼ਬਰਦਸਤੀ ਘਰ ਰੱਖ ਲਿਆ ਸੀ, ਜਿਸ ਸਬੰਧੀ ਬੀਡੀਪੀਓ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਹੀ ਮਾਹਿਲਪੁਰ ਪੁਲਿਸ ਦੀ ਦਖ਼ਲ ਅੰਦਾਜ਼ੀ ਨਾਲ ਮਨਰੇਗਾ ਦਾ ਰਿਕਾਰਡ ਲੈਣਾ ਪਿਆ ਸੀ। ਉਸ ਨੇ ਦੱਸਿਆ ਕਿ ਮਨਪ੍ਰਰੀਤ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ।

ਕੀ ਕਹਿਣਾ ਮਨਰੇਗਾ ਏਪੀਓ ਦਾ

ਮਨਰੇਗਾ ਏਪੀਓ ਰਮਨ ਕੁਮਾਰ ਨੇ ਦੱਸਿਆ ਕਿ ਜਿਨ੍ਹੇ ਦਿਨ ਕੰਮ ਕਰਨਾ ਹੁੰਦਾ ਹੈ ਪੰਚਾਇਤ ਮੈਂਬਰਾਂ ਦੀ ਸਲਾਹ ਨਾਲ ਕਿਸੇ ਇਕ ਨੂੰ ਨਿਗਰਾਨੀ ਦੇ ਦਿੱਤੀ ਜਾਂਦੀ ਹੈ ਉਸ ਨੂੰ ਮੇਟ ਨਹੀਂ ਕਿਹਾ ਜਾ ਸਕਦਾ। ਪੈਸੇ ਦੇ ਲੈਣ ਦੇਣ ਦਾ ਉਸ ਨੂੰ ਕੋਈ ਪਤਾ ਨਹੀਂ