ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਦੇ ਇਕ ਮੁੱਹਲੇ ਦੀ ਰਹਿਣ ਵਾਲੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਇਕ ਨੌਜਵਾਨ 'ਤੇ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਪੀੜਤ ਲੜਕੀ ਲਾਪਤਾ ਹੋ ਗਈ ਹੈ। ਪੀੜਤ ਲੜਕੀ ਦੇ ਮਾਪਿਆਂ ਨੇ ਸ਼ਨਿੱਚਰਵਾਰ ਪ੍ਰੈੱਸ ਕਲੱਬ ਹੁਸ਼ਿਆਰਪੁਰ ਵਿਖੇ ਥਾਣਾ ਮਾਡਲ ਟਾਊਨ ਦੀ ਪੁਲਿਸ 'ਤੇ ਿਢੱਲੀ ਕਾਰਵਾਈ ਕਰਨ 'ਤੇ ਥਾਣਾ ਮੁਖੀ ਖ਼ਿਲਾਫ਼ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਕੇ ਕੇਸ ਦਰਜ ਕਰਨ ਦੇ 24 ਦਿਨ ਬਾਅਦ ਵੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਨਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪੁਲਿਸ ਦੀ ਿਢੱਲਮੱਠ ਦੇ ਸਿੱਟੇ ਵੱਜੋਂ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਲੜਕੀ ਤਿੰਨ ਦਿਨ ਪਹਿਲਾਂ ਲਾਪਤਾ ਹੋ ਗਈ, ਜਿਸ ਕਾਰਨ ਅਤਿ ਸੰਵੇਦਨਸ਼ੀਲ ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆ ਗਈ ਹੈ।

ਕੀ ਹੈ ਮਾਮਲਾ

ਪ੍ਰੈੱਸ ਕੱਲਬ ਹੁਸ਼ਿਆਰਪੁਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਸ਼ਹਿਰ ਦੇ ਇਕ ਮੁਹੱਲੇ ਦੀ ਰਹਿਣ ਵਾਲੀ ਪੀੜਤ ਲੜਕੀ ਦੇ ਪਿਤਾ ਰਣਜੀਤ ਸਿੰਘ ਤੇ ਮਾਤਾ ਨਛੱਤਰ ਕੌਰ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਸ ਦੀ ਬੇਟੀ, ਜੋ 26 ਨਵੰਬਰ ਨੂੰ ਹੀ ਬਾਲਿਗ ਹੋਈ ਹੈ, ਹੁਸ਼ਿਆਰਪੁਰ ਦੇ ਇਕ ਵਿੱਦਿਅਕ ਅਦਾਰੇ 'ਚ ਡਿਪਲੋਮਾ ਕੋਰਸ ਕਰ ਰਹੀ ਹੈ। ਉਸ ਦੇ ਘਰ ਦੇ ਨਜ਼ਦੀਕ ਰਹਿਣ ਵਾਲੀ ਇਕ ਅੌਰਤ ਇਕ ਨੌਜਵਾਨ ਵੀਰਦਾਸ ਝੱਮਟ ਉਰਫ ਵਿੱਕੀ ਪੱੁਤਰ ਕਸ਼ਮੀਰਾ ਵਾਸੀ ਪਿੰਡ ਫੱਤੋਵਾਲ ਢੱਡੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਆਉਣ ਜਾਣ ਹੈ। ਉਕਤ ਨੌਜਵਾਨ ਵਿੱਕੀ ਨੇ ਅੌਰਤ ਗੋਗਾ ਦੇ ਨਾਲ ਮਿਲੀਭੁਗਤ ਕਰ ਕੇ ਉਸ ਨੂੰ ਆਪਣੇ ਜਾਲ 'ਚ ਫਸਾ ਲਿਆ ਤੇ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਸੰਪਰਕ ਕਰਨ ਲੱਗਾ ਤੇ ਇਸੇ ਦੌਰਾਨ ਹੀ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾ ਲਏ। ਇਸੇ ਦੌਰਾਨ 2 ਨਵੰਬਰ ਉਕਤ ਵਿੱਕੀ ਉਸ ਨੂੰ ਬਹਿਲਾ ਫੁਸਲਾ ਕੇ ਉਕਤ ਅੌਰਤ ਗੋਗਾ ਦੇ ਘਰ ਲੈ ਗਿਆ ਅਤੇ ਉਸ ਨੂੰ ਕਮਰੇ 'ਚ ਬੰਦ ਕਰ ਕੇ ਉਸ ਨਾਲ ਜਬਰ ਜਨਾਹ ਕੀਤਾ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਪਾਸ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਤੇ ਇਨਸਾਫ ਦੀ ਫਰਿਆਦ ਕੀਤੀ। ਕਾਫੀ ਖੱਜਲ ਖੁਆਰੀ ਤੋਂ ਬਾਅਦ 6 ਨਵੰਬਰ ਨੂੰ ਐੱਫਆਈਆਰ ਅਧੀਨ ਕੇਸ ਦਰਜ ਕੀਤਾ ਗਿਆ ਹੈ, ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ 'ਚ ਿਢੱਲਮੱਠ ਕੀਤੀ ਜਾਂਦੀ ਰਹੀ। ਪੀੜਤ ਮਾਪਿਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਥਾਣਾ ਮਾਡਲ ਟਾਊਨ ਦੇ ਮੁਖੀ ਤੇ ਡਿਊਟੀ ਅਧਿਕਾਰੀ ਦਾ ਵਤੀਰਾ ਪਹਿਲੇ ਦਿਨ ਤੋਂ ਹੀ ਮੁਲਜ਼ਮਾਂ ਪ੍ਰਤੀ ਕਥਿਤ ਤੌਰ 'ਤੇ ਹਮਦਰਦੀ ਵਾਲਾ ਰਿਹਾ ਹੈ। ਇੱਥੋਂ ਤਕ ਕਿ ਕਾਰਵਾਈ ਕਰਨ ਦੇ ਨਾਂ 'ਤੇ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਦੋਵਾਂ ਦਾ ਆਪਸ 'ਚ ਵਿਆਹ ਕਰਵਾਉਣ ਦੀਆਂ ਗੱਲਾਂ ਵੀ ਸ਼ਰੇਆਮ ਕਰਦੇ ਰਹੇ।

ਪੁਲਿਸ ਦੀ ਿਢੱਲਮੱਠ ਕਾਰਨ ਲੜਕੀ ਅਗਵਾ ਹੋ ਗਈ : ਪੀੜਤ ਪਰਿਵਾਰ

ਇਸ ਮਾਮਲੇ ਸੰਬੰਧੀ ਪੀੜਤ ਲੜਕੀ ਦੇ ਮਾਤਾ-ਪਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੁਰਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ 26 ਨਵੰਬਰ ਨੂੰ 18 ਸਾਲ ਦੀ ਬਾਲਗ ਹੋ ਜਾਣ ਦੀ ਹੀ ਸ਼ਾਇਦ ਪੁਲਿਸ ਤੇ ਮੁਲਜ਼ਮ ਉਡੀਕ ਕਰ ਰਹੇ ਸਨ। ਬੀਤੀ 27 ਨਵੰਬਰ ਨੂੰ ਜਦੋਂ ਲੜਕੀ ਕਾਲਜ ਪੇਪਰ ਦੇਣ ਗਈ ਹੋਈ ਸੀ ਤਾਂ ਉਹ ਘਰ ਵਾਪਸ ਨਹੀਂ ਆਈ ਜਿਸ ਦੀ ਉਹ ਕਾਫੀ ਦੇਰ ਭਾਲ ਕਰਦੇ ਰਹੇ। ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਪੁੁਲਿਸ ਦੀ ਕਥਿਤ ਸ਼ਹਿ 'ਤੇ ਮੁਲਜ਼ਮਾਂ ਵੱਲੋਂ ਹੀ ਉਸ ਨੂੰ ਅਗਵਾ ਕਤਿਾ ਗਿਆ ਹੈ। ਜਿਸ ਬਾਬਤ ਉਨ੍ਹਾਂ ਥਾਣਾ ਮਾਡਲ ਟਾਊਨ ਦੀ ਪੁੁਲਿਸ ਨੂੰ ਲਿਖਤੀ ਇਤਲਾਹ ਦੇ ਦਿੱਤੀ ਪਰ ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਲਾਰਾ ਲੱਪਾ ਹੀ ਲਾਇਆ ਜਾ ਰਿਹਾ ਹੈ ਜਿਸ ਤੋਂ ਤੰਗ ਆ ਕੇ ਉਨ੍ਹਾਂ ਜ਼ਿਲਾ ਪੁਲਿਸ ਮੁਖੀ ਗੌਰਵ ਗਰਗ ਨੂੰ ਵੀ ਲਿਖਤੀ ਦਰਖਾਸਤ ਦੇ ਕੇ ਇਹ ਕੇਸ ਕਿਸੇ ਹੋਰ ਜ਼ਿੰਮੇਵਾਰ ਪੁੁਲਸ ਅਧਿਕਾਰੀ ਨੂੰ ਦੇਣ ਦੀ ਅਪੀਲ ਕੀਤੀ ਹੈ। ਪੀੜਤ ਲੜਕੀ ਦੇ ਮਾਤਾ ਪਿਤਾ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਲੜਕੀ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਕੀ ਕਹਿੰਦੇ ਨੇ ਪੁਲਿਸ ਅਧਿਕਾਰੀ

ਇਸ ਮਾਮਲੇ ਸੰਬੰਧੀ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਉਕਤ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।