ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਬਿਜਲੀ ਵਿਭਾਗ ਟਾਂਡਾ ਦੇ ਮੁਲਾਜ਼ਮਾਂ ਨੇ ਐੱਸਡੀਓ ਜਸਵੀਰ ਸਿੰਘ ਦੇ ਹੁਕਮਾਂ ਤੇ ਨਿਯਮਾਂ ਨੂੰ ਿਛੱਕੇ ਟੰਗ ਕੇ ਧੱਕੇਸ਼ਾਹੀ ਕਰਦੇ ਹੋਏ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਨਰਸਿੰਗ ਕਾਲਜ, ਪੈਰਾ ਮੈਡੀਕਲ ਤੇ ਇੰਟਰਨੈਸ਼ਨਲ ਸਕੂਲ ਦਾ ਬਿਜਲੀ ਮੀਟਰ ਕੁਨੈਕਸ਼ਨ ਬਿਨਾਂ ਕਿਸੇ ਵੀ ਤਰ੍ਹਾਂ ਦਾ ਸੰਸਥਾ ਨੂੰ ਨੋਟਿਸ ਦਿੱਤੇ ਕੱਟ ਦਿੱਤਾ। ਇਸ ਨਾਲ ਨਰਸਿੰਗ ਕਾਲਜ, ਪੈਰਾ ਮੈਡੀਕਲ ਤੇ ਇੰਟਰਨੈਸ਼ਨਲ ਹਾਈ ਸਕੂਲ ਨੂੰ ਬੰਦ ਕਰਨਾ ਪਿਆ, ਜਿਸ ਕਾਰਨ ਇੰਨ੍ਹਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੀਆਰਡੀ ਸੰਸਥਾ ਦੇ ਚੇਅਰਮੈਨ ਅਜੀਤ ਸਿੰਘ ਰਸੂਲਪੁਰ ਨੇ ਜੀਆਰਡੀ ਨਰਸਿੰਗ ਕਾਲਜ ਵਿਖੇ ਕੀਤੀ ਇੱਕ ਪ੍ਰਰੈਸ ਕਾਨਫਰੰਸ ਦੌਰਾਨ ਕੀਤਾ। ਚੇਅਰਮੈਨ ਰਸੂਲਪੁਰ ਨੇ ਕਿਹਾ ਕਿ ਐਸਡੀਓ ਜਸਵੀਰ ਸਿੰਘ ਖੁੱਡਾ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਸੰਸਥਾ ਨਾਲ ਧੱਕੇਸ਼ਾਹੀ ਕਰ ਕੇ ਮੀਟਰ ਕੁਨੈਕਸ਼ਨ ਕੱਟ ਚੁੱਕਾ ਹੈ। ਚੇਅਰਮੈਨ ਨੇ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਤਿੰਨ ਬਿਜਲੀ ਬਿੱਲਾਂ ਦਾ ਭੁਗਤਾਨ ਆਨਲਾਈਨ ਕੀਤਾ ਗਿਆ ਹੈ। ਸਿਰਫ ਇਕ ਬਿਜਲੀ ਦਾ ਬਿੱਲ ਜੋ 44 ਹਜ਼ਾਰ ਰੁਪਏ ਹੈ ਮੀਟਰ 'ਚ ਤਕਨੀਕੀ ਖਰਾਬੀ ਕਾਰਨ ਆਇਆ ਸੀ ਉਹ ਵੀ ਉਤਾਰ ਦਿੱਤਾ ਹੈ। ਮੀਟਰ ਦੇ ਚੈਕਿੰਗ ਕਰਨ ਸਬੰਧੀ ਸ਼ਿਕਾਇਤ ਵੀ ਬਿਜਲੀ ਵਿਭਾਗ ਨੂੰ ਦਰਜ ਕਰਵਾਈ ਗਈ ਹੈ, ਪਰ ਉਸ ਸ਼ਿਕਾਇਤ 'ਤੇ ਸੁਣਵਾਈ ਕਰਨ ਦੀ ਬਜਾਏ ਸੰਸਥਾ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦਾ ਬਿਜਲੀ ਮੀਟਰ ਕੁਨੈਕਸ਼ਨ ਹੀ ਕੱਟ ਦਿੱਤਾ, ਜਿਸ ਕਾਰਨ ਸੰਸਥਾ ਵੱਲੋਂ ਚਲਾਏ ਜਾ ਵਿੱਦਿਅਕ ਅਦਾਰਿਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਕਿਉਂਕਿ ਅਉਣ ਵਾਲੇ ਦਿਨਾਂ 'ਚ ਇਮਤਿਹਾਨ ਚਾਲੂ ਹੋ ਰਹੇ ਅਜਿਹੇ 'ਚ ਜੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਤੇ ਜ਼ਿੰਮੇਵਾਰ ਕੌਣ ਹੈ। ਚੇਅਰਮੈਨ ਰਸੂਲਪੁਰ ਨੇ ਕਿਹਾ ਕਿ ਐੱਸਡੀਓ ਜਸਵੀਰ ਸਿੰਘ ਸ਼ਰੇਆਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਧੱਕਾ ਕਰ ਰਿਹਾ ਹੈ। ਚੇਅਰਮੈਨ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐੱਸਡੀਓ ਜਸਵੀਰ ਸਿੰਘ ਵੱਲੋਂ ਬਿਨਾਂ ਕਾਰਨ, ਬਿਨਾਂ ਨੋਟਿਸ ਦਿੱਤੇ ਇਕ ਵਿੱਦਿਅਕ ਸੰਸਥਾ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਜਾਰੀ ਕੀਤੇ ਹੁਕਮਾਂ ਦੀ ਪੜਤਾਲ ਕਰਨ ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ।

ਕੀ ਕਹਿਣਾ ਹੈ ਐੱਸਡੀਓ ਦਾ

ਜਦੋਂ ਇਸ ਸਾਰੇ ਮਾਮਲੇ ਸਬੰਧੀ ਐੱਸਡੀਓ ਜਸਵੀਰ ਸਿੰਘ ਖੁੱਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਹਮੇਸ਼ਾ ਹੀ ਬਿੱਲ ਲੇਟ ਤਾਰਦੀ ਹੈ। ਇਸ ਵਾਰ ਵੀ ਤਿੰਨ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਹੋਇਆ, ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸੰਸਥਾ ਨੇ ਬਿਜਲੀ ਦਾ ਬਿੱਲ ਨਹੀਂ ਤਾਰਿਆਂ। 29 ਨਵੰਬਰ ਨੂੰ ਮਹੀਨੇ ਦਾ ਆਖਰੀ ਦਿਨ ਸੀ, ਜਿਸ ਕਰਕੇ ਮਜਬੂਰਨ ਮਹਿਕਮੇ ਨੂੰ ਕੁਨੈਕਸ਼ਨ ਕੱਟਣਾ ਪਿਆ। ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਸੰਸਥਾ ਨੇ ਆਨਲਾਈਨ ਬਿੱਲ ਉਤਾਰ ਦਿੱਤਾ, ਜਿਸ ਤੋਂ ਬਾਅਦ ਮਹਿਕਮੇ ਨੇ ਉਸੇ ਵੇਲੇ ਦੁਬਾਰਾ ਬਿਜਲੀ ਕੁਨੈਕਸ਼ਨ ਜੋੜ ਦਿੱਤਾ। ਇਹ ਪੁੱਛਣ ਤੇ ਕੀ ਮੀਟਰ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਖਪਤਕਾਰ ਨੂੰ ਮਹਿਕਮੇ ਵਲੋਂ ਨੋਟਿਸ ਨਹੀਂ ਦਿੱਤਾ ਜਾਂਦਾ ਤਾਂ ਐੱਸਡੀਓ ਨੇ ਕਿਹਾ ਕਿ ਬਿਜਲੀ ਬਿੱਲ ਦੇ ਪਿਛੇ ਲਿਖਿਆ ਹੋਇਆ ਕਿ ਜੇ ਖਪਤਕਾਰ ਤਿੰਨ ਬਿੱਲ ਨਹੀਂ ਅਦਾ ਕਰਦਾ ਤਾਂ ਉਸ ਬਿੱਲ ਨੂੰ ਹੀ ਨੋਟਿਸ ਸਮਿਝਆ ਜਾਵੇ ਤੇ ਮਹਿਕਮਾ ਉਸੇ ਵੇਲੇ ਕੁਨੈਕਸ਼ਨ ਕੱਟ ਸਕਦਾ ਹੈ।