ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਪੰਜਾਬ ਜਲ ਸ੍ਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅੰਦਰ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਤੇ ਅਧਾਰਿਤ ਬਣੀ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਜਲ ਸ੍ਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਵੀਰਵਾਰ ਮੁਕੰਮਲ ਹੜਤਾਲ ਕੀਤੀ ਗਈ। ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਦੱਸਿਆ ਕਿ ਇਸ ਅਦਾਰੇ ਅੰਦਰ ਮੁਲਾਜ਼ਮਾਂ ਵੱਲੋਂ ਦਫਤਰੀ ਤੇ ਫੀਲਡ ਦਾ ਕੰਮ ਪੂਰੀ ਤਰ੍ਹਾਂ ਠੱਪ ਰਖਿਆ ਗਿਆ। ਰਾਣਾ ਨੇ ਦੱਸਿਆ ਕਿ ਇਸ ਦੇਸ਼ ਵਿਆਪੀ ਹੜਤਾਲ ਦਾ ਸੱਦਾ ਕੇਂਦਰੀ ਟ੍ਰੇਡ ਯੂਨਿਅਨਾ ਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦਿੱਤਾ ਗਿਆ ਸੀ। ਜਿਥੇ ਇਹ ਹੜਤਾਲ ਇਸ ਅਦਾਰੇ ਦੇ ਮੁਲਾਜ਼ਮਾਂ ਵੱਲੋਂ ਸਮੂਚੇ ਪੰਜਾਬ ਅੰਦਰ ਕੀਤੀ ਗਈ ਉਥੇ ਹੁਸ਼ਿਆਰਪੁਰ ਵਿੱਖੇ ਸਰਕਲ ਦਫਤਰ, ਮੰਡਲ ਦਫਤਰ (ਲ/ਫ) ਅਤੇ ਮੰਡਲ ਦਫਤਰ ਸੰਚਾਲਣ ਤੇ ਸੰਭਾਲ ਦੇ ਮੁਲਾਜ਼ਮਾਂ ਵੱਲੋਂ ਵੀ ਮੁਕਮਲ ਹੜਤਾਲ ਕੀਤੀ ਗਈ। ਸਾਂਝੀ ਐਕਸ਼ਨ ਕਮੇਟੀ ਹੁਸ਼ਿਆਰਪੁਰ ਦੇ ਆਗੂਆਂ ਰਾਜ ਕੁਮਾਰ, ਗੁਰਪ੍ਰਰੀਤ ਸਿੰਘ, ਗਗਨ ਦੀਪ ਅਤੇ ਪ੍ਰਰੇਮ ਚੰਦ ਨੇ ਦਸਿਆ ਕਿ ਮੁਲਾਜ਼ਮਾਂ ਵੱਲੋਂ ਦਫਤਰੀ ਅਤੇ ਫੀਲਡ ਦਾ ਕੰਮ ਠੱਪ ਕਰਕੇ ਸ਼ਹੀਦ ਉਧਮ ਸਿੰਘ ਪਾਰਕ ਇਕੱਠੇ ਹੋਕੇ ਬਾਕੀ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨ ਨਾਲ ਮਿਲ ਕੇ ਰਾਮਗੜ੍ਹੀਆ ਚੌਕ ਤਕ ਮਾਰਚ ਕਰਕੇ ਚੱਕਾ ਜਾਮ ਕੀਤੀ ਗਿਆ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਹਰਮਿੰਦਰ ਸਿੰਘ, ਜਸਵੀਰ ਸਿੰਘ, ਮਨਵੀਰ ਕੌਰ, ਰਜੇਸ਼ ਕੁਮਾਰ, ਹਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।