ਫੋਟੋ 138 ਪੀ - ਰੋਸ ਪ੍ਰਦਰਸ਼ਨ ਕਰਦੇ ਹੋਏ ਆਗੂ।

-

ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਕੇਂਦਰ ਸਰਕਾਰ ਵਲੋਂ ਪਾਸ ਮਜ਼ਦੂਰ ਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰੀ ਟ੍ਰੇਡ ਯੂਨੀਅਨਾਂ ਵਲੋਂ ਵੀਰਵਾਰ ਕੀਤੀ ਜਾ ਸਨਅਤੀ ਹੜਤਾਲ ਦੇ ਸਮਰਥਨ ਵਿਚ ਗੜ੍ਹਸ਼ੰਕਰ ਦੀਆਂ ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਆਗੂਆਂ ਸਾਥੀ ਮੱਖਣ ਸਿੰਘ ਵਾਹਿਦਪੁਰੀ, ਸਾਥੀ ਰਾਮ ਜੀ ਦਾਸ ਚੌਹਾਨ ਅਤੇ ਸਾਥੀ ਅਮਰੀਕ ਸਿੰਘ ਦੀ ਅਗਵਾਈ ਹੇਠ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਲੋਕ ਵਿਰੋਧੀ ਅਤੇ ਫਿਰਕੂ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਇਸ ਮੌਕੇ ਇਕੱਠ ਵਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕਣ ਦੇ ਕੋਝੇ ਯਤਨਾਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਸਮੇਂ ਹਰਪਾਲ ਕੌਰ, ਕਿਰਨ ਅਗਨੀਹੋਤਰੀ ਆਂਗਣਵਾੜੀ ਆਗੂ, ਸ਼ਾਮ ਸੁੰਦਰ ਕਪੂਰ, ਪਰਮਿੰਦਰ ਪੱਖੋਵਾਲ, ਨਰੇਸ਼ ਮਹਿੰਦਵਾਣੀ, ਨਰੇਸ਼ ਭੰਮੀਆਂ ਜੀਟੀਯੂ ਆਗੂ, ਸਤਪਾਲ ਮਿਨਹਾਸ, ਅਮਰਜੀਤ ਭੰਮੀਆਂ, ਨਿਤਿਨ ਸੁਮਨ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਆਗੂ, ਸ਼ਿੰਗਾਰਾ ਰਾਮ ਭੱਜਲ, ਬਲਵੰਤ ਰਾਮ, ਕੁਲਭੂਸ਼ਨ ਮਹਿੰਦਵਾਣੀ, ਦਵਿੰਦਰ ਕੁਮਾਰ ਰਾਣਾ, ਜੀਤ ਸਿੰਘ ਬਗਵਾਈ ਆਦਿ ਹਾਜ਼ਰ ਸਨ।