ਜਗਮੋਹਨ ਸ਼ਰਮਾ, ਤਲਵਾੜਾ

ਪਿੰਡ ਨੱਥੂਵਾਲ ਅਤੇ ਬਹਿਦੂਲੋ ਦੇ ਨੌਜਵਾਨਾਂ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਬੋਲਦਿਆਂ ਐਡਵੋਕੇਟ ਕਰਮਵੀਰ ਘੁੰਮਣ ਦੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੰਢੀ ਇਲਾਕੇ ਵਿੱਚ ਵੀ ਹੁਣ ਕਬੱਡੀ ਦਾ ਬੋਲਬਾਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਜੁੜ ਰਹੇ ਹਨ ਜੋ ਇਕ ਚੰਗੇ ਸਮੇਂ ਦੀ ਨਿਸ਼ਾਨੀ ਹੈ। ਪਰ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਅਸਫਲ ਰਹੀਆਂ ਹਨ ਅਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਵੱਲ ਦੇਖ ਕੇ ਹੋਰ ਨੌਜਵਾਨ ਖੇਡਾਂ ਵੱਲ ਜੁੜਨ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਜ਼ ਤੇ ਵਧੀਆ ਕਿਸਮ ਦੇ ਸਟੇਡੀਅਮ ਹਰੇਕ ਬਲਾਕ ,ਹਰੇਕ ਪਿੰਡ ਵਿਚ ਬਣਾਏ ਜਾਣਗੇ। ਇਸ ਮੌਕੇ ਲਵਪ੍ਰਰੀਤ ਸਿੰਘ ਆਮ ਆਦਮੀ ਪਾਰਟੀ, ਵਿਨੈ ਕੁਮਾਰ, ਅਜੇ ਕੁਮਾਰ, ਅਭੈ ਕੁਮਾਰ, ਰਵਿੰਦਰ ਮਹਿਤਾ ਸਰਕਲ ਪ੍ਰਧਾਨ ਆਪ, ਸ਼ੰਭੂ ਦੱਤ ਬਲਾਕ ਪ੍ਰਧਾਨ ਤਲਵਾੜਾ, ਬਲਬੀਰ ਸਿੰਘ ਕੋਠੀ, ਮਨਦੀਪ ਸਿੰਘ ਬਹਿ ਫੱਤੋ, ਲੱਕੀ ਬਹਿਦੂਲੋ ,ਡੀਸੀ ਬਹਿ ਫੱਤੋ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਖੇਡ ਪੇ੍ਮੀ ਹਾਜ਼ਰ ਸਨ।