v> Accident on Jalandhar Pathankot Highway : ਰਾਜਿੰਦਰ ਸਿੰਘ ਸੈਣੀ/ਐਮਾਂ ਮਾਂਗਟ, ਹੁਸ਼ਿਆਰਪੁਰ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪੈਂਦੇ ਕਸਬਾ ਐਮਾਂ ਮਾਂਗਟ ਵਿੱਖੇ ਅੱਜ ਸਵੇਰੇ ਲਗਪਗ 11 ਵਜੇ ਹਾਦਸੇ 'ਚ ਵਿਅਕਤੀ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸੁਖਦੇਵ ਸਿੰਘ (70) ਪੁੱਤਰ ਖੜਕ ਸਿੰਘ ਨਿਵਾਸੀ ਐਮਾਂ ਮਾਂਗਟ ਜੋ ਕਿ ਆਪਣੀ ਐਕਟਿਵਾ ਨੰਬਰ ਪੀਬੀ07 ਏ ਐਕਸ 6477 'ਤੇ ਸਵਾਰ ਹੋ ਕੇ ਦਾਣਾ ਮੰਡੀ ਤੋਂ ਆਪਣੇ ਘਰ ਜਾ ਰਿਹਾ ਸੀ। ਉਕਤ ਸਥਾਨ 'ਤੇ ਪੁਹੰਚਣ 'ਤੇ ਇਕ ਕਰੇਟਾ ਗੱਡੀ ਨੰਬਰ ਜੇਕੇ 08 ਜੇ4242 ਜੋ ਕਠੂਆ ਤੋਂ ਲੁਧਿਆਣੇ ਜਾ ਰਹੀ ਸੀ, ਦੀ ਲਪੇਟ 'ਚ ਆ ਗਿਆ। ਹਾਦਸਾ ਏਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੂੰ ਪੋਸਟਮਾਰਟਮ ਲਈ ਮੁਕੇਰੀਆਂ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮੌਕੇ 'ਤੇ ਸਬ- ਇੰਸਪੈਕਟਰ ਪਰਮਜੀਤ ਸਿੰਘ ਤੇ ਹੌਲਦਾਰ ਸੀਤਾ ਰਾਮ ਪੁਹੰਚੇ, ਜੋ ਅਗਲੇਰੀ ਕਾਰਵਾਈ ਕਰ ਰਹੇ ਹਨ।

Posted By: Seema Anand