ਸੁਖਵਿੰਦਰ ਸੁੱਖੀ, ਹੁਸ਼ਿਆਰਪੁਰ : ਹਲਕਾ ਹਰਿਆਣਾ 'ਚ ਇਕ ਅੌਰਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਿ੍ਤਕ ਦੀ ਪਛਾਣ ਅੰਮਿ੍ਤਪਾਲ ਕੌਰ (35) ਪਤਨੀ ਅਮਿਤ ਖੋਸਲਾ ਵਾਸੀ ਹਰਿਆਣਾ ਦੇ ਰੂਪ 'ਚ ਹੋਈ ਹੈ। ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਮਿ੍ਤਕ ਦੇ ਭਰਾ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੇ ਘਰ ਇਕ ਬੇਟੀ ਤੋਂ ਬਾਅਦ ਪੰਜ ਸਾਲ ਬਾਅਦ ਇਕ ਬੇਟਾ ਹੋਇਆ ਸੀ, ਜਿਸ ਦੀ ਖ਼ੁਸ਼ੀ 'ਚ ਆਪਣੇ ਪੇਕੇ ਪਿੰਡ ਲੱਡੂ ਲੈ ਕੇ ਜਾਣ ਲਈ ਤਿਆਰ ਹੋ ਰਹੀ ਸੀ। ਜਦੋਂ ਉਹ ਨਹਾਉਣ ਲਈ ਬਾਥਰੂਮ 'ਚ ਗਈ ਤਾਂ ਉਥੇ ਮੋਟਰ ਚਲਾਉਣ ਸਮੇਂ ਉਸ ਨੂੰ ਕਰੰਟ ਲੱਗ ਗਿਆ, ਜਿਸ ਨੂੰ ਤੁਰੰਤ ਹਰਿਆਣਾ ਦੇ ਪੀਐੱਚਸੀ ਭੂੰਗਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਹਰਿਆਣਾ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪਤੀ ਅਮਿਤ ਖੋਸਲਾ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ।