ਸਤਨਾਮ ਲੋਈ, ਮਾਹਿਲਪੁਰ : ਵੀਰਵਾਰ ਬਾਅਦ ਦੁਪਹਿਰ ਮਾਹਿਲਪੁਰ ਸ਼ਹਿਰ ਵਿਚ ਪਸ਼ੂ ਹਸਪਤਾਲ ਦੇ ਸਾਹਮਣੇ ਇਕ ਸਕੂਟਰੀ ਦੇ ਬੱਸ ਵਿਚ ਵੱਜਣ ਕਾਰਨ ਅੌਰਤ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਸ਼ਹੀਦਾਂ ਰੋਡ ਮਾਹਿਲਪੁਰ ਆਪਣੀ ਪਤਨੀ ਬਲਵੀਰ ਕੌਰ ਤੇ ਬੱਚੇ ਰਤਨਵੀਰ ਸਿੰਘ ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਗੜ੍ਹਸ਼ੰਕਰ ਰੋਡ 'ਤੇ ਸਥਿਤ ਪਸ਼ੂ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਦੀ ਅਚਾਨਕ ਪਿਛਲੇ ਪਾਸਿਓਂ ਟੱਕਰ ਹੋ ਗਈ ਅਤੇ ਸਕੂਟਰੀ ਦੇ ਪਿੱਛੇ ਬੈਠੀ ਬਲਵੀਰ ਕੌਰ ਬੱਸ ਹੇਠਾਂ ਆ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।