ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਥਾਣਾ ਮੇਹਟੀਆਣਾ ਦੀ ਪੁਲਿਸ ਨੇ ਚੋਰੀ ਦੇ ਸਾਮਾਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐੱਸਆਈ ਦੇਸ਼ ਰਾਜ ਨੇ ਦੱਸਿਆ ਕਿ ਬੀਤੀ ਦਿਨੀ 9 ਸਤੰਬਰ ਰਾਤ ਨੂੰ ਸਰਕਾਰੀ ਐਲੀਮੈਟਰੀ ਸਕੂਲ ਫੁਗਲਾਣਾ ਵਿਖੇ ਚੋਰੀ ਹੋਈ ਸੀ। ਸਰਕਾਰੀ ਐਟੀਮੈਂਟਰੀ ਸਕੂਲ ਫੁਗਲਾਣਾ ਦੇ ਚੇਅਰਮੈਨ ਜਸਵਿੰਦਰ ਕੌਰ ਨੇ ਇਸ ਚੋਰੀ ਸਬੰਧੀ ਥਾਣਾ ਮੇਹਟੀਆਣਾ ਵਿਖੇ ਰਿਪੋਰਟ ਦਿੱਤੀ ਸੀ। ਉਨਾਂ੍ਹ ਦੱਸਿਆ ਕਿ ਚੋਰਾਂ ਵਲੋਂ ਦਫ਼ਤਰ ਦਾ ਤਾਲਾ ਤੋੜ ਫਰੋਲਾ ਫਰਾਲੀ ਕੀਤੀ ਗਈ ਸੀ ਤੇ ਚੋਰ ਪ੍ਰਜੈਕਟਰ, ਸਾਉਡ ਸਿਸਟਮ ਤੇ ਐਪਲੀਫਾਇਰ ਚੋਰੀ ਕਰਕੇ ਲੈ ਗਿਆ। ਏਐਸਆਈ ਸੁਰਿੰਦਰਪਾਲ ਨੇ ਤਫਤੀਸ਼ ਕਰਕੇ ਹੋਏ ਮੁਲਜ਼ਮ ਹਰਪ੍ਰਰੀਤ ਸਿੰਘ ਉਰਫ ਹੈਪੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁੱਖਲਿਆਣਾ ਥਾਣਾ ਮੇਹਟੀਆਣਾ ਗਿ੍ਫ਼ਤਾਰ ਕੀਤਾ ਗਿਆ। ਉਕਤ ਮੁਲਜ਼ਮ ਕੋਲੋਂ ਪੁਲਿਸ ਨੇ ਚੋਰੀ ਸਾਰਾ ਸਾਮਾਨ ਬਰਾਮਦ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।