ਜਗਤਾਰ ਮਹਿੰਦੀਪੁਰੀਆ/ਤਜਿੰਦਰਜੋਤ, ਬਲਾਚੌਰ : ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਭਗੀਰਥ ਸਿੰਘ ਮੀਣਾ ਦੀ ਅਗਵਾਈ 'ਚ ਸਥਾਨਕ ਸ਼ਹਿਰ ਬਲਾਚੌਰ ਵਿਖੇ ਫਲੈਗ ਮਾਰਚ ਕੱਿਢਆ ਗਿਆ। ਇਸ ਫਲੈਗ ਮਾਰਚ ਵਿਚ ਵੱਖ-ਵੱਖ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੁਲਾਜਮ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਹ ਫਲੈਗ ਮਾਰਚ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕੱਿਢਆ ਗਿਆ ਹੈ। ਜਿਸ ਦਾ ਮਕਸਦ ਲੋਕ ਖ਼ੁਦ ਨੂੰ ਸੁਰੱਖਿਅਤ ਸਮਝਣ ਅਤੇ ਗ਼ਲਤ ਅਨਸਰ ਸਿਰ ਚੁੱਕਣ ਦਾ ਯਤਨ ਨਾ ਕਰ ਸਕਣ। ਉਨਾਂ੍ਹ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਗੈਰ ਸਮਾਜੀ ਅਨਸਰ ਕੋਈ ਗਲਤ ਕਾਰਵਾਈ ਨੂੰ ਅੰਜਾਮ ਦੇਣ ਦੇ ਮਨਸੂਬੇ ਬਣਾਉਂਦੇ ਹਨ ਤਾਂ ਆਮ ਸ਼ਹਿਰੀ ਪੁਲਸ ਨੂੰ ਇਸ ਦੀ ਸੂਚਨਾ ਦੇਣ। ਇਸ ਤੋਂ ਇਲਾਵਾ ਤੁਹਾਡੇ ਇਰਦ ਗਿਰਦ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਲਾਵਾਰਸ ਪਈ ਵਿਖਾਈ ਦਿੰਦੀ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨਾਂ੍ਹ ਆਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਪੂਰੀ ਤਰਾਂ੍ਹ ਨਾਲ ਮੁਸ਼ਤੈਦ ਹੈ। ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਉੱਪਰ ਕੜੀ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੈਟਰੋਿਲੰਗ ਪਾਰਟੀਆਂ ਦੀ ਗਸ਼ਤ ਵੀ ਵਧਾਈ ਹੋਈ ਹੈ। ਅੰਤ ਇਹ ਫਲੈਗ ਮਾਰਚ ਦੇਰ ਸ਼ਾਮ ਵਾਪਸ ਮੇਨ ਚੌਕ ਬਲਾਚੌਰ 'ਚ ਸਮਾਪਤ ਹੋਇਆ।