ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸੰਸਥਾਪਕ ਪ੍ਰਧਾਨ ਤੇ ਜ਼ਿਲ੍ਹਾ ਪਸ਼ੂ ਕਲਿਆਣ ਸੁਸਾਇਟੀ ਦੇ ਮੈਂਬਰ ਅਸ਼ਵਨੀ ਗੈਂਦ ਦੀ ਪ੍ਰਧਾਨਗੀ 'ਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮਿਲ ਕੇ ਕੈਟਲ ਪੌਂਡ ਫਲਾਹੀ ਦੀ ਖਸਤਾ ਹਾਲਾਤ ਦੇ ਬਾਰੇ 'ਚ ਚਰਚਾ ਕੀਤੀ। ਵਫ਼ਦ ਨੇ ਉਥੇ ਕਥਿਤ ਕਮੀਆਂ ਨੂੰ ਪੂਰਾ ਕਰਨ ਲਈ ਮੰਗ ਪੱਤਰ ਵੀ ਦਿੱਤਾ। ਜਿਸ ਵਿੱਚ ਦੱਸਿਆ ਗਿਆ ਕਿ ਕੈਟਲ ਪੌਂਡ ਫਲਾਹੀ ਦੀ ਹਾਲਤ ਬਹੁਤ ਖਰਾਬ ਹੈ ਅਤੇ ਹੋਰ ਕਮੀਆਂ ਦੇ ਕਾਰਨ ਪਿਛਲੇ 3-4 ਸਾਲਾਂ 'ਚ 1400 ਦੇ ਕਰੀਬ ਲਵਾਰਿਸ ਗਊਧਨ ਆਪਣੀ ਜਾਨ ਗਵਾ ਚੁੱਕਿਆ ਹੈ। ਇਸ ਦੌਰਾਨ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਮੈਂਬਰਾਂ ਵਲੋਂ ਡੀਸੀ ਨਾਲ 9 ਮੁੱਖ ਮੰਗਾਂ ਦੇ ਬਾਰੇ ਜਾਣੂ ਕਰਵਾਇਆ ਗਿਆ ਜਿਵੇਂ ਕਿ ਜੇ ਕਿਸੀ ਲਵਾਰਿਸ ਗਊਧਨ ਦੀ ਮੌਤ ਨਗਰ ਨਿਗਮ ਦੀ ਹਦ ਤੋਂ ਬਾਹਰ ਹੁੰਦੀ ਹੈ ਤਾਂ ਉਹ ਉਸ ਨੂੰ ਉਠਾਉਣ, ਦਫਨਾਉਣ ਦੇ ਲਈ ਇੰਤਜ਼ਾਮ ਕਰਵਾਉਣਾ, ਸ਼ਹਿਰ ਵਿੱਚ ਸੜਕਾਂ ਤੇ ਲਵਾਰਸ ਗਊਧਨ ਦਾ ਐਕਸੀਡੈਂਟ ਹੋਣ ਤੇ ਐਮਰਜੈਂਸੀ ਡਾਕਟਰ ਦਾ ਇੰਤਜ਼ਾਮ ਕਰਵਾਉਣਾ, ਕੈਟਲ ਪੌਂਡ ਵਿਚ ਛੋਟੇ ਬੱਛੜਿਆਂ, ਸਾਂਡਾਂ, ਗਊਮਾਤਾ ਨੂੰ ਅਲੱਗ-ਅਲੱਗ ਰੱਖਣਾ, ਤੂੜੀ ਅਤੇ ਚਾਰੇ ਦਾ ਪੱਕਾ ਇੰਤਜ਼ਾਮ ਕਰਨ, ਕੈਟਲ ਪੌਂਡ ਦੀ ਦੇਖਭਾਲ ਕਰ ਚੁੱਕੀ ਸੰਸਥਾ ਨੂੰ ਮਿਲੀ ਗ੍ਾਂਟ ਦੀ ਜਾਂਚ ਕਰਵਾਉਣ ਤੇ ਚਰਚਾ ਕੀਤੀ ਗਈ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦੀ ਹੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਮੌਕੇ ਯਸ਼ਪਾਲ ਸ਼ਰਮਾ, ਲਕਸ਼ਮੀ ਨਾਰਾਇਣ, ਨੀਰਜ ਗੈਂਦ, ਰਵਿੰਦਰ ਗੁਪਤਾ, ਰਕੇਸ਼ ਕੁਮਾਰ, ਅਮਨ ਸੇਠੀ, ਅਵਤਾਰ ਸਿੰਘ, ਰਜੇਸ਼ ਸ਼ਰਮਾ ਆਦਿ ਮੌਜੂਦ ਸਨ।