ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਦਾ ਵਫ਼ਦ ਵਰਿੰਦਰ ਸਿੰਘ ਪਰਹਾਰ ਦੀ ਪ੍ਰਧਾਨਗੀ ਹੇਠ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ। ਇਸ ਮੌਕੇ ਜਥੇਦਾਰ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ਵ ਦੋਆਬਾ ਰਾਜਪੂਤ ਸਭਾ ਦੀ ਗੱਲਬਾਤ ਬੁਹਤ ਧਿਆਨ ਨਾਲ ਸੁਣੀ ਤੇ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਆਉਣ ਵਾਲੇ ਸਮੇਂ ਜਲਦੀ ਪ੍ਰਵਾਨ ਕੀਤੀ ਜਾਵੇਗੀ। ਇਸ ਮੌਕੇ ਵਫਦ ਨੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜੋ ਰਾਜਪੂਤ ਭਾਈਚਾਰੇ ਨਾਲ ਵਧੀਕੀ ਕੀਤੀ ਹੈ। ਉਸ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ। ਇਸ ਮੌਕੇ ਫੁਗਲਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਡੀ ਮੰਗ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਰਾਜਪੂਤ ਭਾਈਚਾਰੇ ਦਾ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸੁਖਜੀਤ ਸਿੰਘ ਪੱਪੀ, ਰਵਿੰਦਰ ਸਿੰਘ ਪਰਮਾਰ, ਓਂਕਾਰ ਸਿੰਘ ਮਿਨਹਾਸ, ਜਸਵੀਰ ਸਿੰਘ ਪਰਮਾਰ, ਗੁਰਬਖਸ ਰਾਇ ਠਾਕਰ ਆਦਿ ਹਾਜ਼ਰ ਸਨ।