v> ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ - ਹਰਿਆਣਾ ਰੋਡ ’ਤੇ ਪੈਂਦੇ ਸ਼ਿਵਪੁਰੀ ’ਚ ਇਕ 76 ਸਾਲਾ ਬਜ਼ੁਰਗ ਔਰਤ ਵੱਲੋਂ ਕੋਈ ਜ਼ਹਿਰੀਲੀ ਪਦਾਰਥ ਨਿਗਲ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਤਕਾ ਦੀ ਪਛਾਣ ਗੁਰਮੀਤ ਕੌਰ (76) ਵਾਸੀ ਨਿੳੂ ਸ਼ਿਵਲ ਲਾਇਨ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਉਕਤ ਬਜ਼ੁਰਗ ਔਰਤ ਸ਼ਿਵਪੁਰੀ ਆਈ ਸੀ, ਜਿਸ ਨੇ ਉਥੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ, ਜਿਸ ਕਾਰਨ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਜਦੋਂ ਉਕਤ ਔਰਤ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਮੌਕੇ ’ਤੇ ਮੌਜੂਦ ਸ਼ਿਵਪੁਰੀ ਦੇ ਇੰਚਾਰਜ ਮਾਸਟਰ ਵਿਜੇ ਕੁਮਾਰ, ਅਸ਼ਵਨੀ ਸ਼ਰਮਾ ਤੇ ਹੋਰ ਸੇਵਾਦਾਰਾਂ ਨੇ ਉਕਤ ਔਰਤ ਨੂੰ ਜਦੋਂ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿਚ ਹੀ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਮੌਤ ਦੀ ਸੂਚਨਾ ਮਿਲਦੇ ਹੀ ਮਿ੍ਰਤਕਾ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।

Posted By: Tejinder Thind