ਹਰਵਿੰਦਰ ਸਿੰਧ ਭੁੰਗਰਨੀ, ਮੇਹਟੀਆਣਾ

ਪਿੰਡ ਫੁਗਲਾਣਾ ਵਿਖੇ ਹੁਸ਼ਿਆਰਪੁਰ-ਫਗਵਾੜਾ ਜੀਟੀ ਰੋਡ ਤੇ ਬੱਸ ਅੱਡਾ ਫੁਗਲਾਣਾ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਰਕੇ ਜਥੇਦਾਰ ਬਲਵੀਰ ਸਿੰਘ ਫੁਗਲਾਣਾ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਦੋ ਘੰਟੇ ਚੱਕਾ ਕਰਕੇ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਭੁੰਗਰਨੀ ਨੇ ਦੱਸਿਆ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਾ ਮਾਤਰ ਮਿਲਣ ਕਰਕੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦਾ ਕੋਈ ਵੀ ਸਮਾਂ ਨਹੀਂ ਕਦੇ ਦਿਨ ਤੇ ਕਦੇ ਰਾਤ ਨੂੰ ਵਾਰ-ਵਾਰ ਕੱਟ ਮਾਰ ਕੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਫੁਗਲਾਣਾ ਨੇ ਦੱਸਿਆ ਕਿ ਚੱਕਾ ਜਾਮ ਦੌਰਾਨ ਯਸ਼ਪਾਲ ਸਿੰਘ ਐਸਡੀਓ ਮਰਨਾਈਆ, ਸੁਖਦੇਵ ਸਿੰਘ ਐਸਡੀਓ ਰਿਹਾਣਾ ਜੱਟਾਂ ਨੂੰ ਦੋ ਦਿਨਾਂ ਸਮਾਂ ਦਿੰਦਿਆਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਲਪਾਈ ਨਾ ਦਿੱਤੀ ਗਈ ਤਾਂ ਬਿਜਲੀ ਘਰਾਂ ਅੱਗੇ ਕਿਸਾਨਾਂ ਵਲੋਂ ਲਗਾਤਾਰ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਜਥੇਦਾਰ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਾਮ ਦਾ ਮੰਗ ਪੱਤਰ ਯਸ਼ਪਾਲ ਸਿੰਘ ਐਸਡੀਓ ਮਰਨਾਈਆ, ਸੁਖਦੇਵ ਸਿੰਘ ਐਸਡੀਓ ਰਿਹਾਣਾ ਜੱਟਾਂ, ਬਲਵਿੰਦਰ ਸਿੰਘ ਭੁੱਲਰ ਐਸਐਚਓ ਮੇਹਟੀਆਣਾ ਸੌਂਪਣ ਤੋਂ ਬਾਅਦ ਕਿਸਾਨਾਂ ਵਲੋਂ ਚੱਕਾ ਜਾਮ ਧਰਨੇ ਨੂੰ ਸਮਾਪਤ ਕੀਤਾ ਗਿਆ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਮਸੂਤਾ ਭੁੰਗਰਨੀ, ਸਰਬਜੀਤ ਸਿੰਘ ਸਾਬਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮੇਹਟੀਆਣਾ, ਜਗਤਾਰ ਸਿੰਘ ਭੁੰਗਰਨੀ, ਜਸਵੀਰ ਸਿੰਘ ਪਰਮਾਰ, ਜਥੇਦਾਰ ਬਲਵੀਰ ਸਿੰਘ ਫੁਗਲਾਣਾ, ਰਵੀ ਮੇਹਟੀਆਣਾ, ਅਜੀਤ ਸਿੰਘ ਖੰਨੌੜਾ, ਕਰਨਜੀਤ ਸਿੰਘ ਰਿੰਕੀ ਸਿੰਬਲੀ, ਰਵੀ ਮੇਹਟੀਆਣਾ, ਬਿੰਦਾ ਮੇਹਟੀਆਣਾ, ਜਸਵਿੰਦਰ ਸਿੰਘ ਸੰਘਾ, ਮਾਸਟਰ ਜਰਨੈਲ ਸਿੰਘ ਫੁਗਲਾਣਾ, ਮਲਕੀਅਤ ਸਿੰਘ ਸਿੰਬਲੀ, ਉਕਾਰ ਸਿੰਘ ਮਿਨਹਾਸ, ਹਰਮੇਸ਼ ਲਾਲ ਫੁਗਲਾਣਾ, ਬੋਬੀ ਬਾਸਲ, ਕੁਲਵੰਤ ਸਿੰਘ, ਪਰਮਜੀਤ ਸਿੰਘ ਬਾਵਾ ਆਦਿ ਹਾਜ਼ਰ ਸਨ।