ਗੌਰਵ, ਗੜ੍ਹਦੀਵਾਲਾ

ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਕਾਨੂੰਨ ਦੇ ਖਿਲਾਫ਼ ਮਾਨਗੜ੍ਹ ਟੋਲ ਪਲਾਜਾ ' ਤੇ ਧਰਨਾ 48 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਾਸਟਰ ਗੁਰਬਚਨ ਸਿੰਘ ਕਾਲਰਾ, ਡਾ ਮੋਹਨ ਸਿੰਘ ਮੱਲ੍ਹੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਜਸਵਿੰਦਰ ਸਿੰਘ ਡੱਫਰ, ਗੁਰਪ੍ਰਰੀਤ ਸਿੰਘ ਮੱਲੀ, ਗੋਪਾਲਕ੍ਰਿਸ਼ਨ, ਬਲਦੇਵ ਸਿੰਘ ਡੱਫਰ, ਨੰਬਰਦਾਰ ਸੁਖਵੀਰ ਸਿੰਘ ਭਾਨਾ,ਸਰਵਨ ਸਿੰਘ ਸੱਗਲ, ਪਰਮਜੀਤ ਸਿੰਘ ਸੱਗਲ, ਅਜੀਤ ਸਿੰਘ ਕਾਲਰਾ, ਮਲਕੀਤ ਸਿੰਘ ਕਾਲਰਾ, ਜਗਦੀਸ਼ ਸਿੰਘ ਜੰਡੋਰ, ਜਰਨੈਲ ਸਿੰਘ ਜੰਡੋਰ, ਰਣਵੀਰ ਸਿੰਘ ਭਾਨਾ, ਦਰਵਾਰਾ ਸਿੰਘ, ਜਗਦੀਸ਼ ਸਿੰਘ ਮਾਨਗੜ੍ਹ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।