ਹੈਪੀ, ਬੁੱਲੋਵਾਲ

ਲਾਚੋਵਾਲ ਟੋਲ ਪਲਾਜੇ ਦਾ ਮੋਰਚਾ 45ਵੇਂ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਸਵਰਨ ਸਿੰਘ ਧੁੱਗਾ, ਓਮ ਸਿੰਘ ਸਟਿਆਣਾ, ਰਣਧੀਰ ਸਿੰਘ ਅਸਲਪੁਰ ਆਦਿ ਨੇ ਕਿਹਾ ਕਿ ਬੇਸ਼ੱਕ ਮੀਂਹ ਆਏ ਹਨੇਰੀ ਆਏ ਜਾਂ ਭਾਜਪਾ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰਨ ਦੀ ਕੋਸ਼ਿਸ਼ ਕਰੇ, ਕਿਸਾਨ ਹਰ ਹਾਲਤ 'ਚ ਦਿੱਲੀ ਦੇ 'ਚ ਦਾਖਲ ਹੋਣਗੇ ਤੇ ਆਪਣਾ ਵਿਰੋਧ ਕੇਂਦਰ ਤੇ ਭਾਜਪਾ ਦੇ ਖਿਲਾਫ਼ ਦਰਜ ਕਰਵਾਉਣਗੇ। ਕਿਸਾਨ ਆਪਣੇ ਹੱਕ ਲੈਣ ਲਈ ਦਿ੍ੜ ਸੰਕਲਪ ਹਨ, ਦਿੱਲੀ ਮਾਰਚ ਨੂੰ ਸਫਲ ਬਣਾਉਣ ਲਈ ਕਾਮਰੇਡ ਦਿਲਬਾਗ ਸਿੰਘ ਡਰੋਲੀ ਨੇ 5,000 ਰੁਪਏ ਅਤੇ ਦਲਜੀਤ ਕੌਰ ਕੋਟਲਾ ਨੌਧ ਸਿੰਘ ਨੇ 5,000 ਰੁਪਏ ਤੇ ਪਰਮਿੰਦਰ ਸਿੰਘ ਸੱਜਣਾਂ ਨੇ 3100 ਰੁਪਏ ਤੇ 5000 ਰੁਪਾਏ, ਸਤਵੰਤ ਸਿੰਘ ਹਰਿਆਣਾ ਨੇ 2800 ਰੁਪਾਏ ਸ਼ੇਰਪੁਰ ਨਿਵਾਸੀਆਂ ਨੇ ਭੇਟ ਕੀਤਾ ਇਸ ਮੌਕੇ ਕੁਲਜੀਤ ਸਿੰਘ ਧਾਮੀ, ਪ੍ਰਮਜੀਤ ਸਿੰਘ ਪੰਮਾ, ਸਤਪਾਲ ਡਡਿਆਣਾ, ਪਰਮਜੀਤ ਸਿੰਘ ਲਾਂਬੜਾ, ਤਰਲੋਕ ਸਿੰਘ ਮਨੀ, ਸੋਹਣ ਸਿੰਘ ਮੁਲਤਾਨੀ, ਰਾਮ ਸਿੰਘ ਧੁੱਗਾ, ਜਗਤ ਸਿੰਘ ਲਾਚੋਵਾਲ, ਜਸਵਿੰਦਰ ਸਿੰਘ ਪਥਿਆਲ, ਹਰਵੇਲ ਸਿੰਘ ਅਧਕਾਰੇ, ਗੁਰਦਿਆਲ ਸਿੰਘ ਖੁਣਖੁਣ, ਗੁਰਨਾਮ ਸਿੰਘ ਅਧਕਾਰੇ, ਨਵਪ੍ਰਰੀਤ ਸਿੰਘ, ਹਰਜੀਤ ਸਿੰਘ ਨੰਗਲ, ਬਲਬੀਰ ਸਿੰਘ ਬੱਗੇਵਾਲ, ਹਰਭਜਨ ਸਿੰਘ ਪੰਡੋਰੀ, ਜਸਰਾਜ ਸਿੰਘ ਪੰਨੂ, ਗੁਰਜੀਤ ਸਿੰਘ ਪੰਡੋਰੀ ਖਜੂਰ, ਮੇਜਰ ਸਿੰਘ ਨੋਸਹਿਰਾ, ਬਾਬਾ ਦਵਿੰਦਰ ਸਿੰਘ ਪਿਆਰਾ ਸਿੰਘ ਲੁੱਦਾ, ਮਲਕੀਤ ਸਿੰਘ, ਗੁਰਮੇਸ਼ ਸਿੰਘ ਕੱਕੋ ਆਦਿ ਹਾਜ਼ਰ ਸਨ।