ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ

ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਬੀਤ ਖੇਤਰ ਦੇ ਪਿੰਡ ਝੋਣੋਵਾਲ, ਨਾਨੋਵਾਲ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡ ਕਾਟੇਂ ਤੋਂ ਜਾਣ ਵਾਲੇ ਜਥੇ ਨੂੰ ਆਲ ਇੰਡਿਆ ਜਾਟ ਮਹਾਂਸਭਾ ਦੇ ਪੰਜਾਬ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ ਅਤੇ ਬਲਵਿੰਦਰ ਸਿੰਘ ਬੋਪਾਰਾਏ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਉਕਤ ਜਥੇ 'ਚ ਸ਼ਾਮਿਲ ਬੱਬੂ ਬੋਪਾਰਾਏ, ਜਸਵੀਰ ਸਿੰਘ, ਸੰਜੂ ਬੋਪਾਰਾਏ, ਸਤਵਿੰਦਰ ਸਿੰਘ ਸੰਨੀ, ਅਮਰਜੀਤ ਸਿੰਘ, ਗੁਰਪ੍ਰਰੀਤ ਸਿੰਘ ਮਾਨ, ਗੁਰਦੀਪ ਸਿੰਘ ਬੋਪਾਰਾਏ, ਜਗਦੀਪ ਸਿੰਘ ਸੋਨੂੰ, ਪਰਮਜੀਤ ਸਿੰਘ ਨਾਨੋਵਾਲ, ਗੋਲਡੀ ਦਿਆਲ ਕਾਟੇਂ, ਬਿੰਦਾ ਨਾਨੋਵਾਲ ਆਦਿ ਨੇ ਕਿਹਾ ਕਿ ਉਹ ਸਿੰਘੂ ਬਾਰਡਰ 'ਤੇ ਜਾ ਕੇ ਕਿਸਾਨਾਂ ਵੱਲੋਂ ਲਗਾਏ ਮੋਰਚੇ 'ਚ ਸ਼ਾਮਿਲ ਹੋਣਗੇ ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬਜ਼ੁਰਗ, ਮਾਵਾਂ ਤੇ ਭੈਣਾਂ ਕਿਸਾਨੀ ਲੜਾਈ 'ਚ ਸ਼ਾਮਿਲ ਹਨ ਤਾਂ ਸਾਡਾ ਜਮੀਰ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਕਿਸਾਨ ਅੰਦੋਲਨ 'ਚ ਹੁਣ ਅਸੀਂ ਸਾਰੇ ਜਿੱਤ ਹੋਣ ਤੱਕ ਡਟੇ ਰਹਾਂਗੇ ਅਤੇ ਮੋਦੀ ਸਰਕਾਰ ਨੂੰ ਗੋਡੇ ਟੇਕਣ ਨੂੰ ਮਜਬੂਰ ਕਰ ਦਿਆਂਗੇ ਉਨ੍ਹਾਂ ਕਿਹਾ ਕਿ ਅਸੀਂ ਖਾਣ ਪੀਣ ਦਾ ਸਮਾਨ ਅਤੇ ਗਰਮ ਕੱਪੜੇ ਨਾਲ ਲੈ ਕੇ ਜਾਂ ਰਹੇ ਹਾਂ ਤਾਂਕਿ ਉੱਥੇ ਲੰਬੇ ਸਮੇਂ ਤੱਕ ਟਿਕੇ ਰਹੀਏ ਆਲ ਇੰਡਿਆ ਜਾਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ ਅਤੇ ਬਲਵਿੰਦਰ ਸਿੰਘ ਬੋਪਾਰਾਏ ਨੇ ਨੌਜਵਾਨਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਮੌਕੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਖਤਮ ਕਰ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਣ ਵਿੱਚ ਲੱ ਹੈ, ਪਰ ਦੇਸ਼ ਦਾ ਕਿਸਾਨ ਇਹ ਨਹੀਂ ਹੋਣ ਦੇਵੇਗਾ ਬੇਮਿਸਾਲ ਕਿਸਾਨ ਅੰਦੋਲਨ ਨੇ ਦੱਸ ਦਿੱਤਾ ਕਿ ਕਿਸਾਨਾਂ ਦੀ ਤਾਕਤ ਕੀ ਹੈਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਬਿਜਲੀ ਬਿਲ ਸੰਸ਼ੋਧਨ 2020 ਅਤੇ ਪਰਾਲੀ ਜਲਾਣ ਦੇ ਆਰਡੀਨੈਂਸ ਵਾਪਸ ਲੈਣੇ ਚਾਹੀਦੇ ਹਨ।