ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਖੇਤੀਬਾੜੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸਾਂਝਾ ਰੋਸ ਪ੍ਰਗਟਾਵਾ ਕਰਨ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਦੀ 'ਦਿੱਲੀ ਿਘਰਾਓ' ਮੁਹਿੰਮ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਟੋਲ ਪਲਾਜ਼ਾ ਹਰਸਾ ਮਾਨਸਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਵੱਡੀ ਗਿਣਤੀ ਕਿਸਾਨ ਕਾਫ਼ਲੇ ਦੇ ਰੂਪ 'ਚ 25 ਨਵੰਬਰ ਨੂੰ ਬਾਅਦ ਦੁਪਹਿਰ ਦਿੱਲੀ ਵੱਲ ਰਵਾਨਾ ਹੋਏ। ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੇ ਕਿਸਾਨੀ ਸੰਘਰਸ਼ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 'ਦਿੱਲੀ ਚਲੋ' ਅੰਦੋਲਨ ਨੂੰ ਭਰਭੂਰ ਸਮਰਥਨ ਦਿੰਦੇ ਹੋਏ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਵੀ ਕਿਸਾਨੀ ਝੰਡੇ ਹੇਠਾਂ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ।

ਇਸ ਸਮੇਂ ਗੱਲਬਾਤ ਕਰਦੇ ਹੋਏ ਵਿਜੇ ਕੁਮਾਰ ਬਹਿਬਲ ਮੰਜ, ਅਵਤਾਰ ਸਿੰਘ ਬੌਬੀ, ਗੁਰਨਾਮ ਸਿੰਘ ਜਹਾਨਪੁਰ, ਸਰਬਜੋਤ ਸਿੰਘ ਸਾਬੀ, ਪ੍ਰਰੋ. ਜੀਐੱਸ ਮੁਲਤਾਨੀ, ਕੰਵਲਪ੍ਰਰੀਤ ਸਿੰਘ ਕਾਕੀ, ਸੁਰਜੀਤ ਸਿੰਘ ਬਿੱਲਾ, ਬਿੱਲਾ ਸਰਪੰਚ ਨੰਗਲ, ਬਲਕਾਰ ਸਿੰਘ ਮੱਲ੍ਹੀ, ਧਰਮਿੰਦਰ ਸਿੰਘ ਸਿੰਬਲੀ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਆਰ-ਪਾਰ ਦੀ ਸਥਿਤੀ ਵਿੱਚ ਪੁੱਜ ਚੁੱਕਾ ਹੈ। ਅਜਿਹੇ ਵਿੱਚ ਜੇ ਹਰਿਆਣਾ ਸਰਕਾਰ ਹੱਦਬੰਦੀ ਵੀ ਕਰਦੀ ਹੈ ਤਾਂ ਵੀ ਕਿਸਾਨਾਂ ਦੇ ਹੜ੍ਹ ਮੂਹਰੇ ਕੇਂਦਰ ਸਰਕਾਰ ਬਿਲਕੁੱਲ ਵੀ ਨਹੀਂ ਟਿਕ ਸਕੇਗੀ ਅਤੇ ਕਿਸਾਨ ਦਿੱਲੀ ਪੁੱਜ ਕੇ ਹੀ ਸਾਹ ਲੈਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦਿ੍ੜ ਨਿਸ਼ਚਾ ਕਰ ਲਿਆ ਹੈ ਕਿ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਪੰਜਾਬ ਵਿੱਚ ਬਿਲਕੁੱਲ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਕਿਸੇ ਵੀ ਕਾਰੋਬਾਰੀ ਘਰਾਣੇ ਨੂੰ ਸੂਬੇ ਦੀ ਇੱਕ ਇੰਚ ਭੂਮੀ 'ਤੇ ਵੀ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਪਿਛਲੇ 46 ਦਿਨਾਂ ਤੋਂ ਪੱਗੜੀ ਸੰਭਾਲ ਜੱਟਾ ਲਹਿਰ, ਕਿਸਾਨ ਮੋਰਚਾ, ਕੁੱਲ ਹਿੰਦ ਜਮਹੂਰੀ ਕਿਸਾਨ ਸਭਾ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਪੰਜਾਬ ਪੈਨਸ਼ਨਰ ਵੈੱਲਫੇਅਰ ਯੂਨੀਅਨ, ਮੁਲਾਜ਼ਮ ਤੇ ਖੱਬੇ ਪੱਖੀ ਜਥੇਬੰਦੀਆਂ ਦੀ ਅਗਵਾਈ ਵਿੱਚ ਰੋਸ ਧਰਨਾ ਨਿਰਵਿਘਨ ਜਾਰੀ ਰੱਖਿਆ ਹੋਇਆ ਹੈ ਤੇ ਇਹ ਧਰਨਾ ਲਗਾਤਾਰ ਚਲਦਾ ਰਹੇਗਾ।

ਇਸ ਮੌਕੇ ਓਂਕਾਰ ਸਿੰਘ ਪੁਰਾਣਾ ਭੰਗਾਲਾ, ਕੁਲਦੀਪ ਸਿੰਘ ਰੰਗਾ, ਬਲਜੀਤ ਸਿੰਘ ਨੀਟਾ, ਲਾਰੈਂਸ ਚੌਧਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ, ਈਸ਼ਰ ਸਿੰਘ ਮੰਝਪੁਰ, ਲਖਵਿੰਦਰ ਸਿੰਘ ਟਿੰਮੀ, ਲਖਵੀਰ ਸਿੰਘ ਲੱਖੀ ਮਾਨਾਂ, ਰਣਜੀਤ ਸਿੰਘ ਡਾਲੋਵਾਲ, ਅਰਵਿੰਦਰ ਸਿੰਘ ਪਿ੍ਰੰਸ ਦੇਵੀਦਾਸ, ਹਰਦੀਪ ਸਿੰਘ ਦੇਵੀਦਾਸ, ਕ੍ਰਿਪਾਲ ਸਿੰਘ ਗੇਰਾ, ਸਤਨਾਮ ਸਿੰਘ ਜਹਾਨਪੁਰ, ਕੁਲਵਿੰਦਰ ਸਿੰਘ ਕੇਪੀ, ਲਾਲੀ ਨੌਸ਼ਹਿਰਾ, ਮਲਕੀਤ ਹੁੰਦਲ, ਜਗਦੇਵ ਸਿੰਘ ਭੱਟੀਆਂ ਰਾਜਪੂਤਾਂ, ਡਾ. ਸੁਭਾਸ਼, ਬਲਜਿੰਦਰ ਚੀਮਾ, ਜਤਿੰਦਰ ਸਿੰਘ ਜੌਹਰ, ਗੋਲਡੀ ਸ਼ਾਲਾ, ਸੁੱਚਾ ਸਿੰਘ ਹਾਜੀਪੁਰ, ਹਰਜੀਤ ਸਿੰਘ ਸਹੋਤਾ, ਠਾਕੁਰ ਉਪਦੇਸ਼, ਅਨਿਲ ਕੁਮਾਰ, ਮਨਜੀਤ ਸਿੰਘ, ਅਮਿਤ ਕੁਮਾਰ, ਸੁਭਾਸ਼ ਡਡਵਾਲ, ਜਤਿੰਦਰ ਸਿੰਘ, ਸੰਜੀਵ ਸੋਨੀ, ਅਮਰਜੀਤ ਅੰਬੀ, ਕਰਨੈਲ ਸਿੰਘ, ਹਰਬੰਸ ਸਿੰਘ ਕੋਟਲੀ, ਨਰਿੰਦਰ ਸਿੰਘ ਗੋਲੀ, ਦਰਬਾਰਾ ਸਿੰਘ, ਸਰਵਣ ਸਿੰਘ, ਕਪੂਰ ਸਿੰਘ, ਕੁਲਵਿੰਦਰ ਸਿੰਘ, ਸ਼ਿਵ ਰਾਮ, ਸਵਰਨ ਸਿੰਘ, ਜੋਗਿੰਦਰ ਸਿੰਘ, ਤਰਸੇਮ ਲਾਲ ਮਹਿਤਾਬਪੁਰ, ਸਰਵਣ ਸਿੰਘ, ਬਚਨ ਮਸੀਹ, ਮੱਖਣ ਸਿੰਘ, ਚਰਨਜੀਤ ਵਿੱਕੀ, ਖੁਰਸ਼ੈਦ, ਅਮਰੀਕ ਮਸੀਹ, ਟੈਨੀਅਲ, ਰਵੀ ਕੁਮਾਰ ਬੱਬਲੂ ਸਮੇਤ ਵੱਡੀ ਗਿਣਤੀ ਕਿਸਾਨਾਂ ਨੇ 'ਦਿੱਲੀ ਿਘਰਾਉ' ਲਈ ਰਵਾਨਗੀ ਕੀਤੀ।