ਰਮੇਸ਼ ਸ਼ਰਮਾ, ਨਵਾਂਸ਼ਹਿਰ : ਜ਼ਿਲ੍ਹੇ 'ਚ ਅੱਜ 6 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ-2, ਰਾਹੋਂ-0, ਬੰਗਾ-1, ਸੁੱਜੋਂ-0, ਮਜ਼ੱਫਰਪੁਰ-2, ਮੁਕੰਦਪੁਰ-0, ਬਲਾਚੌਰ-1 ਅਤੇ ਸੜੋਆ 'ਚ 0 ਕੋਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਪਰ ਕੋਰੋਨਾ ਕਾਰਨ ਕਿਸੇ ਦੀ ਵੀ ਮੌਤ ਦੀ ਖਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 529502 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਸ 'ਚੋਂ 13742 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 13284 ਮਰੀਜ਼ ਠੀਕ ਹੋਏ ਹਨ, ਜਦਕਿ 409 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨਾਂ੍ਹ ਦੱਸਿਆ ਕਿ ਆਰਟੀਪੀਸੀਆਰ ਤਹਿਤ 388558 ਟੈਸਟ ਕੀਤੇ ਗਏ ਹਨ। ਇਸੇ ਤਰ੍ਹਾਂ ਆਰਏਟੀ ਤਹਿਤ 140250 ਟੈਸਟ ਕੀਤੇ ਗਏ। ਟਰੂਨੈੱਟ ਤਹਿਤ 694 ਟੈਸਟ ਕੀਤੇ ਗਏ ਹਨ। ਜ਼ਿਲ੍ਹਾ ਹਸਪਤਾਲ-1, ਰਾਜਾ ਹਸਪਤਾਲ ਨਵਾਂਸ਼ਹਿਰ-0, ਆਈਵੀ ਹਸਪਤਾਲ ਨਵਾਂਸ਼ਹਿਰ-3, ਡੀਐੱਮਸੀ ਲੁਧਿਆਣਾ-0, ਪੀਆਈਐੱਮਐੱਸ ਜਲੰਧਰ-0 ਮਰੀਜ਼ ਦਾਖਲ ਕੀਤੇ ਗਏ। ਕੁੱਲ ਹਸਪਤਾਲਾਂ 'ਚ ਦਾਖਲ 4 ਮਰੀਜ਼ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ 46 ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਹਸਪਤਾਲਾਂ ਵਿਚ 50 ਐਕਟਿਵ ਕੇਸ ਆਏ ਹਨ। ਅੱਜ 154 ਸੈਂਪਲ ਇਕੱਠੇ ਕੀਤੇ ਗਏ। ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਦਿਆਂ ਮੁੰਹ 'ਤੇ ਮਾਸਕ ਲਗਾਉਣ, ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ, ਤਾਂ ਜੋ ਕੋਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ।