ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੇਤਨ ਸਿੰਘ ਖਾਲਸਾ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਇੰਜ. ਭੁਪਿੰਦਰ ਸਿੰਘ ਨਿੱਝਰ ਦੇ ਯਤਨਾਂ ਅਤੇ ਕਾਲਜ ਪਿ੍ਰੰਸੀਪਲ ਡਾ. ਪ੍ਰਰੀਤ ਮਹਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਬੱਬਰ ਅਕਾਲੀਆਂ ਦੀ ਯਾਦ ਵਿਚ ਡਾ. ਬਖਸ਼ੀਸ਼ ਸਿੰਘ ਨਿੱਝਰ ਯਾਦਗਾਰੀ ਲੈਕਚਰ ਕਰਵਾਇਆ ਗਿਆ। ਪੰਜਾਬ ਦੇ ਇਤਿਹਾਸ ਨਾਲ ਸਬੰਧਤ 9 ਪੁਸਤਕਾਂ ਤੇ ਪੰਜਾਬੀ ਸਾਹਿਤ ਲਈ 6 ਪੁਸਤਕਾਂ ਪਾਠਕਾਂ ਦੇ ਰੂਬਰੂ ਕਰਨ ਵਾਲੇ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ. ਬਖਸ਼ੀਸ਼ ਸਿੰਘ ਨਿੱਝਰ ਦੀ ਪੁਸਤਕ 'ਬੱਬਰ ਅਕਾਲੀਆਂ ਦਾ ਇਤਿਹਾਸ-ਇਕ ਇਤਿਹਾਸਕ ਦਸਤਾਵੇਜ਼' ਵਿਸ਼ੇ 'ਤੇ ਕਰਵਾਏ ਲੈਕਚਰ ਅਤੇ ਵਿਚਾਰ ਚਰਚਾ ਦੌਰਾਨ ਮੁੱਖ ਮਹਿਮਾਨ ਵਜੋਂ ਸੰਤ ਮਨਜੀਤ ਸਿੰਘ ਡੁਮੇਲੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਆਰੰਭਤਾ ਮੌਕੇ ਪਿ੍ਰੰਸੀਪਲ ਡਾ. ਪ੍ਰਰੀਤ ਮਹਿੰਦਰ ਪਾਲ ਸਿੰਘ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਬਖਸ਼ੀਸ਼ ਸਿੰਘ ਨਿੱਝਰ ਦੀ ਵਿਦਵਤਾ ਦੀ ਭਰਪੂਰ ਪ੍ਰਸੰਸਾ ਕੀਤੀ। ਮੁੱਖ ਮਹਿਮਾਨ ਸੰਤ ਮਨਜੀਤ ਸਿੰਘ ਡੁਮੇਲੀ ਨੇ ਸਿੱਖ ਫਲਸਫੇ ਦੀ ਗੱਲ ਕਰਦਿਆਂ ਡਾ. ਨਿੱਝਰ ਦੇ ਜੀਵਨ ਨਾਲ ਸਬੰਧਤ ਪੱਖ, ਖਾਸਕਰ ਉਨ੍ਹਾਂ ਦੇ ਵਿੱਦਿਅਕ ਅਤੇ ਖੋਜ ਦੌਰਾਨ ਕੀਤੇ ਸੰਘਰਸ਼ 'ਤੇ ਚਾਨਣਾ ਪਾਇਆ। ਸਮਾਗਮ ਦੇ ਮੁੱਖ ਬੁਲਾਰੇ ਡਾ. ਹਰਵਿੰਦਰ ਕੌਰ ਨੇ ਡਾ. ਬਖਸ਼ੀਸ਼ ਸਿੰਘ ਨਿੱਝਰ ਦੇ ਜੀਵਨ, ਲਿਖਤਾਂ ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਪੁਸਤਕ 'ਬੱਬਰ ਅਕਾਲੀਆਂ ਦਾ ਇਤਿਹਾਸ-ਇਕ ਇਤਿਹਾਸਕ ਦਸਤਾਵੇਜ਼' 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਦੇਸ਼, ਕੌਮ ਤੇ ਧਰਮ ਨੂੰ ਕਿਵੇਂ ਅਮਰ ਰੱਖਿਆ ਜਾ ਸਕਦਾ ਹੈ, ਬਾਰੇ ਚਾਨਣਾ ਪਾਉਂਦੀ ਹੋਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਦੀ ਹੈ। ਚੇਤਨ ਸਿੰਘ ਖਾਲਸਾ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਨੇ ਭਾਸ਼ਣ ਸੁਣਨ, ਲਿਖਣ ਦੀਆਂ ਯੁਗਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਨਿੱਝਰ ਦੇ ਸਪੁੱਤਰ ਇੰਜ. ਭੁਪਿੰਦਰ ਸਿੰਘ ਨਿੱਝਰ ਨੇ ਨੌਜਵਾਨਾਂ ਨੂੰ ਮਿਹਨਤ ਅਤੇ ਲਗਨ ਨਾਲ ਆਪਣਾ ਭਵਿੱਖ ਸੰਵਾਰਨ ਲਈ ਪ੍ਰਰੇਰਿਆ। ਸ਼ਹੀਦ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਜੁਝਾਰ ਸਿੰਘ ਰੱਕੜ ਨੇ ਸਮਾਗਮ ਦੀ ਪ੍ਰਸੰਸਾ ਕਰਦਿਆਂ ਅਦਾਰੇ ਦਾ ਧੰਨਵਾਦ ਕੀਤਾ ਤੇ ਬੱਬਰ ਅਕਾਲੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਪਤੀ ਮੌਕੇ ਸਮਾਗਮ ਦੀ ਸਮੀਖਿਆ ਡਾ. ਕੁਲਦੀਪ ਕੌਰ ਪਿ੍ਰੰਸੀਪਲ ਮਾਤਾ ਗੰਗਾ ਖਾਲਸਾ ਕਾਲਜ ਕੋਟਾ ਨੇ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਦੌੜ ਛੱਡ ਕੇ ਆਪਣੇ ਵਿਚ ਹੁਨਰ ਪੈਦਾ ਕਰਨ ਲਈ ਪ੍ਰਰੇਰਿਆ ਤੇ ਪਹੁੰਚੇ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ 50 ਸਾਲਾਂ ਇਤਿਹਾਸ ਨੂੰ ਪੇਸ਼ ਕਰਦਾ ਇਕ ਕਿਤਾਬਚਾ ਜਾਰੀ ਕੀਤਾ ਗਿਆ। ਡਾ. ਗੁਰਪ੍ਰਰੀਤ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ। ਸਮਾਗਮ ਦੌਰਾਨ ਬਲਵੀਰ ਸਿੰਘ ਬੈਂਸ, ਹਰਭਜਨ ਸਿੰਘ ਡੀਪੀਈ, ਸ਼ਲਿੰਦਰ ਸਿੰਘ ਰਾਣਾ, ਰਣਜੀਤ ਸਿੰਘ ਬੰਗਾ ਤੇ ਹੋਰ ਹਾਜ਼ਰ ਹੋਏ ।