ਗੌਰਵ, ਗੜ੍ਹਦੀਵਾਲਾ : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਅਤੇ ਭੂੰਗਾ 'ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 64 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਹਨ, ਜਿਨ੍ਹਾਂ ਦੀਆਂ ਰਿਪੋਰਟਾਂ 3 ਦਿਨਾਂ ਬਾਅਦ ਆਉਣਗੀਆਂ। ਇਸ ਮੌਕੇ ਤੇ ਡਾਕਟਰ ਜਸਪਾਲ, ਡਾਕਟਰ ਰਾਹੁਲ ਰਾਏ, ਅਰਚਨਾ, ਗੁਰਜਿੰਦਰ ਸਿੰਘ, ਅਰਪਿੰਦਰ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਕੌਰ, ਪ੍ਰਮਜੀਤ, ਸੁਰਜੀਤ ਆਦਿ ਹਾਜ਼ਰ ਸਨ।