ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਚੋਣਕਾਰ ਰਜਿਸਟਰੇਸ਼ਨ ਅਫ਼ਸਰ 041 ਉੜਮੁੜ ਦੀ ਪ੍ਰਧਾਨਗੀ ਹੇਠ ਜਿਨਾਂ੍ਹ ਬੀਐੱਲਓਜ਼ ਵੱਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ 100 ਫੀਸਦੀ ਕਰ ਲਿਆ ਗਿਆ ਸੀ, ਉਨਾਂ੍ਹ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਉੜਮੜ ਅਧੀਨ ਆਉਂਦੇ 27 ਬੀਐੱਲਓਜ਼ ਜਿਨਾਂ੍ਹ ਵਲੋਂ 100 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ , ਉਨਾਂ੍ਹ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਚੋਣਕਾਰ ਰਜਿਸਟਰੇਸ਼ਨ ਅਫਸਰ ਦਰਬਾਰਾ ਸਿੰਘ ਰੰਧਾਵਾ ਨੇ ਆਏ ਹੋਏ ਬੀਐਲਓਜ਼ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਾਰਿਆ ਦੇ ਸਹਿਯੋਗ ਸਦਕਾ ਚੋਣ ਹਲਕਾ 41¸ਉੜਮੁੜ ਪਿਛਲੇ ਲਗਭਗ 2 ਮਹੀਨਿਆਂ ਤੋਂ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ ਅਤੇ ਉਨਾਂ੍ਹ ਵਲੋ ਬਾਕੀ ਰਹਿੰਦੇ ਬੀਐੱਲਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣਾ ਕੰਮ ਜਲਦੀ ਮੁਕੰਮਲ ਕਰਨ, ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਨੂੰ ਸਮੇ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਭੂਸ਼ਨ ਕੁਮਾਰ ਸ਼ਰਮਾ ਸੀਨੀਅਰ ਸਹਾਇਕ, ਹਰਪ੍ਰਰੀਤ ਸਿੰਘ ਮਾਸਟਰ ਟਰੇਨਰ, ਮਿਸ ਮੇਘਾ ਮਹਿਤਾ ਚੋਣ ਕਾਨੂੰਗੋ, ਹਰਪ੍ਰਰੀਤ ਸਿੰਘ ਇੰਚਾਰਜ਼ ਚੋਣ ਸ਼ਾਖਾ, ਮਿਸ ਫਿਰੋਜ਼ੀ ਖਾਤੂਨ ਡਾਟਾ ਐਂਟਰੀ ਆਦਿ ਹਾਜ਼ਰ ਹੋਏ।