ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ : ਜੇਐੱਸਐੱਸ ਆਸ਼ਾ ਕਿਰਨ ਸਕੂਲ, ਊਨਾ ਰੋਡ, ਜਹਾਨ ਖੇਲ੍ਹਾਂ ਹੁਸ਼ਿਆਰਪੁਰ ਵਿਖੇ ਅਨੀਤਾ ਲਾਰੈਂਸ ਡਾਇਰੈਕਟਰ, ਦਾ ਟਿ੍ਨਿਟੀ ਸਕੂਲ ਅਸਲਪੁਰ ਨੇ ਦੌਰਾ ਕੀਤਾ। ਇਸ ਮੌਕੇ ਉਨਾਂ੍ਹ ਦੇ ਜਵਾਈ ਤਜਿੰਦਰਜੀਤ ਸਿੰਘ ਨੇ ਸਕੂਲ ਨੂੰ 10 ਹਜ਼ਾਰ ਰੁਪਏ ਦੀ ਡੋਨੇਸ਼ਨ ਖ਼ਾਸ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਦਿੱਤੀ। ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਦੀ ਰਕਮ ਦਾ ਚੈਕ ਅਨੀਤਾ ਲਾਰੈਂਸ ਵੱਲੋਂ ਸਕੂਲ ਲਈ ਸਹਿਯੋਗ ਕੀਤਾ। ਇਸ ਮੌਕੇ ਤੇ ਉਨਾਂ੍ਹ ਨੇ ਸਕੂਲ ਵਿਚ ਲੰਗਰ ਦਾ ਪ੍ਰਬੰਧ ਵੀ ਕੀਤਾ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀਏ ਨੇ ਅਨੀਤਾ ਲਾਰੈਂਸ ਤੇ ਤਜਿੰਦਰਜੀਤ ਸਿੰਘ ਦਾ ਧੰਨਵਾਦ ਕੀਤਾ। ਤਰਨਜੀਤ ਸਿੰਘ ਨੇ ਭਵਿੱਖ ਵਿਚ ਸਕੂਲ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਸਕੱਤਰ ਹਰਬੰਸ ਸਿੰਘ, ਖ਼ਜ਼ਾਨਚੀ ਹਰੀਸ਼ ਠਾਕਰ, ਰਾਮ ਆਸਰਾ, ਪਿੰ੍ਸੀਪਲ ਸ਼ੈਲੀ ਸ਼ਰਮਾ ਅਤੇ ਸਟਾਫ ਤੇ ਵਿਦਿਆਰਥੀ ਮੌਜੂਦ ਸਨ।