-

ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਅਜਨੋਹਾ ਵਿਖੇ ਸਮੂਹ ਨਗਰ ਵਾਸੀਆਂ, ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਤੇ ਐੱਨਆਰਆਈ ਵੀਰ ਸਤਨਾਮ ਸਿੰਘ ਤੇ ਹੋਰ ਐੱਨਆਰਆਈ ਸਾਥੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਅਕਾਲੀਆਂ ਵਿਖੇ ਰਵਿੰਦਰ ਸਿੰਘ ਰਾਜੂ ਦੀ ਅਗਵਾਈ ਵਿਚ ਭਾਈ ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਅਜਨੋਹਾ ਵਲੋਂ ਕੈਂਸਰ ਦੀ ਜਾਂਚ ਸਬੰਧੀ ਮੁਫਤ ਕੈਂਪ ਲਗਾਇਆ ਗਿਆ। ਜਿਸ ਵਿਚ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਡਾ.ਧਰਮਿੰਦਰ ਸਿੰਘ, ਡਾ.ਜਤਿਨ, ਡਾ.ਰੁਪਾਂਸ਼ੀ ਤੇ ਡਾ.ਚੇਤਨਾ ਤੇ ਟੀਮ ਇੰਚਾਰਜ਼ ਵੀਰਪਾਲ ਕੌਰ ਦੀ ਦੇਖ ਰੇਖ ਵਿਚ 210 ਮਰੀਜਾਂ ਦੀ ਜਾਂਚ ਕੀਤੀ ਗਈ। ਜਿਸ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਲੋੜਵੰਦ ਮਰੀਜਾ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ।ਕੈਂਸਰ ਤੇ ਖੁੂਨ ਦੇ ਹਰ ਤਰਾਂ ਦੇ ਮੁਫਤ ਟੈਸਟ ਕੀਤੇ ਗਏ। ਸ਼ੂਗਰ ਤੇ ਬਲੱਡ ਪ੫ੈਸ਼ਰ ਦੀ ਜਾਂਚ ਮੁਫਤ ਕੀਤੀ ਗਈ। ਇਸ ਮੌਕੇ ਰਵਿੰਦਰ ਸਿੰਘ ਰਾਜੂ, ਡਾ ਜਸਵੀਰ ਸਿੰਘ ਅਜਨੋਹਾ, ਮਹਿੰਦਰ ਸਿੰਘ ਪਰਮਾਰ ਸਾਬਕਾ ਸਰਪੰਚ, ਕਿਸ਼ਨ ਸਿੰਘ ਨੰਬਰਦਾਰ, ਸੁਰਿੰਦਰ ਸਿੰਘ, ਮਾ.ਹਰਭਜਨ ਸਿੰਘ, ਕਿ੫ਪਾਲ ਸਿੰਘ ਪਾਲਾ, ਦੀਦਾਰ ਸਿੰਘ, ਸੁਖਵਿੰਦਰ ਸਿੰਘ, ਭਾਈ ਹਰਦੀਪ ਸਿੰਘ ਹੈਡ ਗ੫ੰਥੀ, ਕੁਲਵਰਨ ਸਿੰਘ, ਝੁਜਾਰ ਸਿੰਘ, ਹਰਵਿੰਦਰ ਸਿੰਘ ਖਾਲਸਾ, ਮਨਪ੫ੀਤ ਸਿੰਘ ਆਦਿ ਹਾਜ਼ਰ ਸਨ।