ਜਗਤਾਰ ਮਹਿੰਦੀਪੁਰੀਆ, ਬਲਾਚੌਰ

ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਨਵਾਂ ਪਿੰਡ ਟੱਪਰੀਆਂ ਬਲਾਚੌਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਸਰਪੰਚ ਲੇਖ਼ਰਾਜ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦੇ ਹੋਏ ਪ੍ਰਰੋਜੈਕਟ ਡਇਰੈਕਟਰ ਚਮਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 'ਨਸ਼ਾ ਮੁਕਤ ਭਾਰਤ ਮੁਹਿੰਮ' ਨੇ ਸ਼ੁਰੂ ਕੀਤਾ ਹੈ। ਜਿਸ ਵਿਚ ਆਊਟ ਰੀਚ ਸੈਂਟਰ ਅਤੇ ਪੀਅਰ ਲੇਡ ਕਮਿਊਨਟੀ ਅੱਪਰੋਅਚ ਸੈਂਟਰਾਂ ਰਾਹੀਂ, ਕੁਰਾਹੇ ਪਏ ਬੱਚਿਆਂ ਨੂੰ ਗਾਈਡ ਕਰਕੇ ਸਹੀ ਰਸਤੇ 'ਤੇ ਲਿਆਣਾ ਮੁਖ ਟੀਚਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਇਕ ਛੂਤ ਵਾਲੀ ਬਿਮਾਰੀ ਹੈ, ਜੋ ਇੱਕ ਨਵੇਂ ਲੱਭੇ ਕੋਰੋਨਾਵਾਇਰਸ ਕਾਰਨ ਹੁੰਦੀ ਹੈ। ਇਸ ਨੂੰ ਰੋਕਣ ਲਈ ਆਪਣੇ ਹੱਥਾਂ ਨੂੰ ਅਕਸਰ ਸਾਫ ਕਰੋ, ਸਾਬਣ ਅਤੇ ਪਾਣੀ ਦੀ ਵਰਤੋਂ ਕਰੋ, ਜਾਂ ਅਲਕੋਹਲ-ਅਧਾਰਤ ਸੇਨੀਟਾਈਜਰ ਨਾਲ ਹੱਥ ਸਾਫ ਕਰੋ। ਜਦੋਂ ਤੁਹਾਨੂੰ ਖੰਘ ਜਾਂ ਿਛੱਕ ਆਉਂਦੀ ਹੈ ਤਾਂ ਆਪਣੀ ਨੱਕ ਅਤੇ ਮੂੰਹ ਨੂੰ ਆਪਣੀ ਝੁਕਿਆ ਕੂਹਣੀ ਜਾਂ ਇਕ ਟਿਸੂ ਨਾਲ ਢੱਕੋ। ਜੇ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਡਾਕਟਰੀ ਸਹਾਇਤਾ ਲਓ। ਉਪਰੰਤ ਪਰਵੇਸ਼ ਕੁਮਾਰ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧੀ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਨਸ਼ੇ ਦੇ ਆਦਿ ਵਿਅਕਤੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕਰਦੇ ਹਾਂ। ਉਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਨਸ਼ੇ ਨੂੰ ਤਿਆਗਣ ਲਈ ਹਰ ਤਰ੍ਹਾਂ ਨਾਲ ਪ੍ਰਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਅਪੀਲ ਕੀਤੀ। ਟੀਮ ਦੁਆਰਾ ਦੱਸੀਆਂ ਗਈਆਂ ਗੱਲਾ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਜੇਕਰ ਕੋਈ ਗੁਆਢੀ ਜਾਂ ਰਿਸ਼ਤੇਦਾਰ ਇਨ੍ਹਾਂ ਨਸ਼ਿਆਂ ਦੀ ਦਲਦਲ 'ਚ ਫਸ ਚੁੱਕਾ ਹੈ। ਉਸ ਨੂੰ ਸਮਝਾ ਕੇ ਉਸ ਦਾ ਇਲਾਜ ਕਰਵਾਉਣਾ ਸਾਡਾ ਸਭ ਦਾ ਫਰਜ ਹੈ। ਸਾਨੂੰ ਨਸ਼ੇ ਦੇ ਆਦੀ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਦਲਦਲ ਤੋਂ ਨਿਕਲਣ ਲਈ ਪ੍ਰਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਪੁਸ਼ਪਾ ਰਾਣੀ ਐੱਮਪੀਐੱਚਡਵਲਿਊ, ਬਲਵਿੰਦਰ ਸਿੰਘ ਐੱਮਪੀਐੱਚਡਵਲਿਊ, ਊਸ਼ਾ ਰਾਣੀ ਆਸ਼ਾ ਵਰਕਰ ਗੁਰਪ੍ਰਰੀਤ ਰਾਏ, ਸੰਤੋਸ਼, ਕੁਲਵਿੰਦਰ ਸੁਰਿੰਦਰ ਮਨਜੀਤ ਕੌਰ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।