ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਪੁਲਿਸ ਨੇ ਵਧੀਕ ਮੁਖ ਅਫ਼ਸਰ ਐਸ ਆਈ ਅਮਰਿੰਦਰ ਸਿੰਘ ਥਾਣਾ ਮੇਹਟੀਆਣਾ ਦੀ ਅਗਵਾਈ ਹੇਠ ਏਐਸਆਈ ਸੁਰਿੰਦਰ ਕੁਮਾਰ ਨੇ ਦੌਰਾਨੇ ਤਫਸੀਸ਼ ਚੋਰੀ ਦੇ 13 ਮੋਬਾਇਲ ਤੇ 2000 ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਮੇਹਟੀਆਣਾ ਦੇ ਮੁਖ ਅਫ਼ਸਰ ਨੇ ਦੱਸਿਆ ਕਿ ਜੀ ਰਾਜ ਪੁੱਤਰ ਰਤਨ ਪਾਲ ਵਾਸੀ ਦੌਲਤ ਪੁਰ ਗੋਟੀਆ ਥਾਣਾ ਵਜੀਰ ਗੰਜ ਜ਼ਿਲ੍ਹਾ ਬਦਾਯੂ ਯੂਪੀ ਹਾਲ ਵਾਸੀ ਸ਼ਗਨ ਦਾ ਭੱਠਾ ਪਿੰਡ ਹਾਰਟਾ ਪਾਸੋਂ ਚੋਰੀ ਦੇ 9 ਮੋਬਾਇਲ ਟੱਚ, ਸੁਖਵੀਰ ਸਾਗਰ ਪੁੱਤਰ ਰਤਨ ਪਾਸੋਂ 2 ਮੋਬਾਇਲ ਤੇ ਨਕਦੀ 1000 ਰੁਪਏ ਤੇ ਵਿਸ਼ਾਲ ਪੁੱਤਰ ਪਿਆਰੇ ਲਾਲ ਵਾਸੀ ਬਿਲਸੀ ਥਾਣਾ ਬਿਲਸੀ ਜਿਲ੍ਹਾ ਬਦਾਯੂ ਵਾਸੀ ਸ਼ਗਨ ਦਾ ਭੱਠਾ ਪਿੰਡ ਹਾਰਟਾ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ 2 ਮੋਬਾਇਲ ਤੇ 1000 ਰੁਪਏ ਨਕਦੀ ਬਰਾਮਦ ਕੀਤੀ। ਥਾਣਾ ਮੇਹਟੀਆਣਾ ਪੁਲਿਸ ਨੇ ਉਕਤਾਂ ਨੂੰ ਗਿ੍ਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।