ਸੁਖਦੇਵ ਸਿੰਘ, ਬਟਾਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਦੀ ਅਗਵਾਈ ਦੇ ਹੇਠ ਜ਼ੋਨ ਦੀਆਂ ਸਮੂਹ ਇਕਾਈਆਂ ਵੱਲੋਂ ਇਕੱਤਰ ਹੋ ਕੇ ਅੱਡਾ ਅੰਮੋਨੰਗਲ ਵਿਖੇ ਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜ਼ੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਇਸ ਦੇਸ਼ ਭਾਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਵੇਚਣ ਲਈ ਨਿੱਤ ਨਵੀਆਂ ਸਕੀਮਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਜੇਕਰ ਇਸੇ ਤਰ੍ਹਾਂ ਹੀ ਦੇਸ਼ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਇਸ ਤਰ੍ਹਾਂ ਕਰਦੀਆਂ ਹਨ ਤਾਂ ਕਿਸੇ ਵੀ ਸਮੇਂ ਬਾਹਰੀ ਤਾਕਤਾਂ ਦੇਸ਼ ਦੇ 'ਤੇ ਵੱਡਾ ਹਮਲਾ ਕਰ ਸਕਦੀਆਂ ਹਨ। ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਪ੍ਰਧਾਨ ਵੈਰੋਨੰਗਲ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਾਂਤੀ ਦੇ ਨਾਲ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਆਮ ਜਨਤਾ ਨੂੰ ਪੁਚਾਇਆ ਜਾਵੇ। ਇਸ ਮੌਕੇ ਹਰਦੀਪ ਸਿੰਘ ਮਹਿਤਾ, ਮੇਜ਼ਰ ਸਿੰਘ, ਈਸ਼ਵਰ ਸਿੰਘ, ਪਿੰਟੂ ਸ਼ਾਹ ਯਾਦਪੁਰ, ਅਮਿ੍ਤਪਾਲ ਸਿੰਘ ਬੱਬੂ ਕੋਟਲਾ, ਸ਼ਿਵ ਸਿੰਘ, ਜੋਗਾ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਬੁਿਝਆ ਵਾਲੀ, ਹਰਜਿੰਦਰ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ ਅੰਮੋਨੰਗਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਕਵਲ ਬਾਜਵਾ, ਤਰਸੇਮ ਸਿੰਘ, ਸਾਬ ਸਿੰਘ, ਰਾਮਜੀਤ ਸਿੰਘ, ਗੁਰਪਿੰਦਰ ਸਿੰਘ, ਨਿਸ਼ਾਨ ਸਿੰਘ, ਉਜਾਗਰ ਸਿੰਘ ਸੇਖਵਾਂ, ਰਵਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।